‘ਦ ਖ਼ਾਲਸ ਬਿਊਰੋ :ਆਂਧਰਾ ਪ੍ਰਦੇਸ਼ ਦੇ ਸੂਚਨਾ ਤਕਨਾਲੋਜੀ ਮੰਤਰੀ ਐਮ ਗੌਤਮ ਰੈਡੀ ਦੀ ਦਿਲ ਦਾ ਦੌ ਰਾ ਪੈਣ ਕਾਰਨ ਮੌ ਤ ਹੋ ਗਈ ਹੈ। 50 ਸਾਲਾ ਰੈਡੀ ਨੂੰ ਅੱਜ ਸਵੇਰੇ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਹੋਇਆ ਅਤੇ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਜਲਦੀ ਹੀ ਹੈਦਰਾਬਾਦ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਕ ਐਲਾਨ ਦਿੱਤਾ। ਹਾਲ ਹੀ ‘ਚ ਉਹ ਦੁਬਈ ਤੋਂ ਵਾਪਸ ਆਏ ਸੀ ਅਤੇ ਹੈਦਰਾਬਾਦ ‘ਚ ਆਪਣੇ ਘਰ ਰਹਿ ਰਹੇ ਸੀ।
ਨੇਲੋਰ ਜ਼ਿਲ੍ਹੇ ਦੇ ਆਤਮਕੁਰ ਹਲਕੇ ਤੋਂ ਵਿਧਾਇਕ ਗੌਤਮ ਰੈੱਡੀ ਆਂਧਰਾ ਪ੍ਰਦੇਸ਼ ਦੇ ਆਈਟੀ ਅਤੇ ਉਦਯੋਗ ਮੰਤਰੀ ਸਨ। ਦਿਲ ਦਾ ਦੌ ਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਹੈਦਰਾਬਾਦ ਦੇ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌ ਤ ਹੋ ਗਈ।