Punjab

ਰਾਜੇਵਾਲ ਪਹੁੰਚੇ ਵੋਟ ਪਾਉਣ

‘ਦ ਖ਼ਾਲਸ ਬਿਊਰੋ : ਸੰਯੁਕਤ ਸਮਾਜ ਮੋਰਚਾ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਚਿਹਰੇ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਸਮਰਾਲਾ ਦੇ ਦੇ ਪੋਲਿੰਗ ਬੂਥ ਵਿਖੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਵੱਡੀ ਤਬਦੀਲੀ ਲਈ ਅੱਜ ਆਪਣੀ ਵੋਟ ਦੇ ਰਹੇ ਹਨ ਅਤੇ ਸੂਬੇ ਦੀ ਲੁੱਟ ਖਸੁੱਟ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਦਾ ਸੂਬੇ ਦੀ ਰਾਜਨੀਤੀ ਵਿਚੋਂ ਅੱਜ ਪੂਰਨ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਨੇ ਮੋਰਚੇ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਮਿਲਣ ਦਾ ਦਾਅਵਾ ਕਰਦਿਆਂ ਸੂਬੇ ਵਿੱਚ ਅਗਲੀ ਸਰਕਾਰ ਸੰਯੁਕਤ ਸਮਾਜ ਮੋਰਚੇ ਦੀ ਸਥਾਪਤ ਹੋਣ ਦੀ ਉਮੀਦ ਵੀ ਪ੍ਰਗਟਾਈ।