‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਹਲਕਾ ਲੌਂਗੋਵਾਲ ਅਤੇ ਲਹਿਰਾਗਾਗਾ ਵਿੱਚ ਵੋਟਾਂ ਪੈਣ ਤੋਂ ਪਹਿਲਾਂ ਈਵੀਐੱਮ ਖਰਾਬ ਹੋ ਗਈਆਂ ਹਨ। ਲੌਂਗੋਵਾਲ ਦੇ ਸ਼ ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬੂਥ ਨੰਬਰ 58 ਈਵੀਐੱਮ ਖਰਾਬ ਹੋਣ ਕਾਰਨ ਵੋਟਾਂ ਦਾ ਕੰਮ ਰੁੱਕ ਗਿਆ । ਕਾਫੀ ਸਮੇਂ ਤੱਕ ਮਸ਼ੀਨ ਠੀਕ ਕਰਨ ਲਈ ਕੋਈ ਵੀ ਟੀਮ ਨਹੀਂ ਪਹੁੰਚੀ।
ਤਕਰੀਬਨ ਅੱਧਾ ਘੰਟਾ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਸਿੱਧੂ ਵੀ ਸਨ। ਇੱਕ ਹੋਰ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਕੈਂਟ ਦੇ ਬੂਥ ਨੰਬਰ 49 ਮਸ਼ੀਨਾਂ ਖਰਾਬ ਹੋ ਗਈਆਂ ਹਨ। ਲੋਕ ਦੋ ਘੰਟੇ ਤੋਂ ਲੰਬੀਆਂ ਲਾਈਨਾਂ ਵਿੱਚ ਲਗੇ ਹੋਏ ਹਨ।
ਲਹਿਰਾਗਾਗਾ ਵਿਧਾਨ ਸਭਾ ਹਲਕਾ ਅੰਦਰ ਮਾਰਕੀਟ ਕਮੇਟੀ ’ਚ ਬਣੇ ਪੋਲਿੰਗ ਬੂਥ ਨੰਬਰ 31 ਅਤੇ ਪੋਲਿੰਗ ਬੂਥ 38 ’ਚ ਏਵੀਐੱਮ ਸਵੇਰੇ ਖਰਾਬ ਹੋਣ ਕਰਕੇ ਡੇਢ ਘੰਟੇ ਦੇ ਕਰੀਬ ਵੋਟਿੰਗ ਬੰਦ ਰਹੀ। ਚੋਣ ਅਧਿਕਾਰੀ ਕਮ ਐੱਸਡੀਐੱਮ ਨਵਰੀਤ ਕੌਰ ਸੇਖੋਂ ਨੇ ਖ਼ਰਾਬ ਮਸ਼ੀਨਾਂ ਦੀ ਜਾਣਕਰੀ ਮਿਲਣ ਬਾਅਦ ਉਨ੍ਹਾਂ ਨੂੰ ਤੁਰੰਤ ਬਦਲ ਦਿੱਤਾ ਹੈ।