‘ਦ ਖ਼ਾਲਸ ਬਿਊਰੋ : ਬਠਿੰਡਾ ਦੀ ਅਮਰਪੁਰਾ ਬਸਤੀ ‘ਚ ਦੋ ਧ ੜਿਆਂ ਵਿੱਚ ਗੋਲੀ ਆਂ ਚੱਲਣ ਦਾ ਮਾਮ ਲਾ ਸਾਹਮਣੇ ਆਇਆ ਹੈ। ਮਾ ਮਲਾ ਪੈਸੇ ਵੰਡਣ ਤੋਂ ਲੈ ਕੇ ਵਿਗ ੜਿਆ ਪਰ ਕਿਸੇ ਤਰ੍ਹਾਂ ਦੇ ਜਾ ਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਝੜ ਪ ਕਾਂਗਰਸੀ ਵਰਕਰਾਂ ਤੇ ਅਕਾਲੀਆਂ ਵਿਚਾਲੇ ਹੋਈ ਹੈ। ਅਕਾਲੀਆਂ ਦਾ ਕਹਿਣਾ ਹੈ ਕਿ ਕਾਂਗਰਸੀ ਉੱਥੇ ਵੋਟਰਾਂ ‘ਚ ਪੈਸੇ ਵੰਡ ਰਹੇ ਸਨ ਤੇ ਜਦੋਂ ਉਹ ਰੋਕੇ ਤਾਂ ਉਨ੍ਹਾਂ ਨੇ ਹ ਮਲਾ ਕਰਦੇ ਹੋਏ ਗੋਲ਼ੀ ਆਂ ਚਲਾ ਦਿੱਤੀਆਂ।
ਅਮਰਪੁਰਾ ਬਸਤੀ ‘ਚ ਬੂਥ ’ਤੇ ਅਕਾਲੀ ਆਗੂ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਗਰਸ ਦੇ 20 ਤੋਂ 25 ਵਿਅਕਤੀ ਪੈਸੇ ਵੰਡਣ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਕਾਂਗਰਸ ਦੇ ਵਿਅਕਤੀਆਂ ਨੇ ਆਪਣੀ ਕਾਰ ਵਿਚੋਂ ਹਥਿ ਆਰ ਕੱਢ ਕੇ ਗੋ ਲ਼ੀਆਂ ਚਲਾ ਦਿੱਤੀਆਂ ਅਤੇ ਉਸ ਨਾਲ ਕੁੱਟ ਮਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਕਾਰ ਭੰਨ ਦਿੱਤੀ। ਇਸ ਘ ਟਨਾ ਦੀ ਜਾਣਕਾਰੀ ਮਿਲਦਿਆਂ ਹੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵੀ ਮੌਕੇ ‘ਤੇ ਪਹੁੰਚ ਗਏ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿ ਸ ਫੋਰਸ ਤਾਇਨਾਤ ਹੈ ਤੇ ਮਾਹੌਲ ਤਣਾਅਪੂ ਰਨ ਬਣਿਆ ਹੋਇਆ ਹੈ।