Punjab

ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਸਿਆਲਾ ਤੇ ਰਸੂਲਪੁਰ ‘ਚ ਵੋਟਾਂ ਦਾ ਬਾਇਕਾਟ

‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਜਿੱਥੇ ਮਤਦਾਨ ਜ਼ੋਰ-ਸ਼ੋਰ ਨਾਲ ਜਾਰੀ ਹੈ,ਉਥੇ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਤੇ ਰਸੂਲਪੁਰ ਦੇ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ। ਹੈ।ਪਿੰਡ ਦੇ ਲੋਕਾਂ ਵੱਲੋਂ ਨਾ ਤਾਂ ਕਿਸੇ ਪਾਰਟੀ ਵੋਟ ਪਾਈ ਜਾ ਰਹੀ ਹੈ ਤੇ ਨਾ ਹੀ ਕੋਈ ਬੂਥ ਲੱਗਣ ਦਿੱਤਾ ਗਿਆ ਹੈ। ਪਿੰਡ ਬਸਿਆਲਾ ਦੇ ਸਰਪੰਚ ਹਰਦੇਵ ਸਿੰਘ ਤੇ ਹੋਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਵਾਂ ਪਿੰਡਾਂ ਦੇ ਲੋਕਾਂ ਵੱਲੋਂ ਅਜਿਹਾ ਰੇਲਵੇ ਵੱਲੋਂ ਬੰਦ ਕੀਤੇ ਫਾਟਕ ਖੋਲ੍ਹਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਹੈ ਤੇ ਇਸ ਸੰਬੰਧੀ ਧਰਨਾ ਵੀ ਲਗਾਇਆ ਗਿਆ ਹੈ।