Punjab

ਸਿੱਧੂ ਨੇ ਲੋਕਾਂ ਨੂੰ ਕੀਤੀ ਸਾਵਧਾਨੀ ਨਾਲ ਵੋਟ ਪਾਉਣ ਦੀ ਅਪੀਲ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਵੋਟ ਪਾ ਦਿੱਤੀ ਹੈ। ਵੋਟ ਤੋਂ ਪਾਉਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਸਿੱਧੂ ਨੇ ਕੈਪਟਨ ਅਮਰਿਮਦਰ ਸਿੰਘ ਅਤੇ ਬਾਦਲ ਪਰਿਵਾਰ ‘ਤੇ ਨਿ ਸ਼ਾਨਾਂ ਸਾਧਦਿਆਂ  ਕਿਹਾ ਕਿ  ਇੱਕ ਪਾਸੇ  ਬਾਦਲ ਪਰਿਵਾਰ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਮਾ ਫੀਆ ਸਿਸਟਮ ਹੈ। ਉਨ੍ਹਾਂ ਨੇ ਕਿਹਾ ਕਿ ਦੂਜਾ ਪਾਸੇ ਪੰਜਾਬ ਨੂੰ ਪਿਆਰ ਕਰਨ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਪੀੜੀ ਨੂੰ ਤਾਂ ਅੱਤ ਵਾਦ ਨਾਲ ਗੁਆ ਦਿੱਤਾ ਹੈ, ਦੂਜੀ ਪੀੜੀ ਨੂੰ ਨ ਸ਼ਿਆਂ ਨਾਲ ਗੁਆ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਅੱਜ ਸਾਨੂੰ ਸਾਵਧਾਨੀ ਨਾਲ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਲੋਕ ਬਦਲਾ ਲਿਆਉਣ ਲਈ ਵੱਡੀ ਗਿਣਤੀ ‘ਚ ਵੋਟ ਪਾਉਣਗੇ।