Punjab

“ਲੋਕ ਸਭ ਜਾਣਦੇ ਨੇ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਕੁੱਝ ਘੰਟੇ ਪਹਿਲਾਂ ਹੀ ਤਿੰਨ ਸਿਆਸੀ ਪਾਰਟੀਆਂ ਦੇ ਮੁੱਖ ਮੰਤਰੀ ਚਿਹਰਿਆਂ ਦੇ ਉਮੀਦਵਾਰਾਂ ਦੀ ਆਪਸ ਵਿੱਚ ਤੁਲਨਾ ਕੀਤੀ ਹੈ। ਚੰਨੀ ਨੇ ਇਨ੍ਹਾਂ ਤਿੰਨ ਮੁੱਖ ਮੰਤਰੀ ਚਿਹਰਿਆਂ ਵਿੱਚ ਖੁਦ ਦਾ ਚਿਹਰਾ, ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਚਿਹਰੇ ਸੁਖਬੀਰ ਸਿੰਘ ਬਾਦਲ ਨਾਲ ਤੁਲਨਾ ਕੀਤੀ ਹੈ।

ਇੱਕ ਸੀਐੱਮ ਚਿਹਰਾ ਜਿਹੜਾ ਦਿਨ ਅਤੇ ਰਾਤ ਸਖ਼ਤ ਮਿਹਨਤ ਕਰ ਰਿਹਾ ਹੈ, ਕੰਮ ਕਰ ਰਿਹਾ ਹੈ,
ਇੱਕ ਸੀਐੱਮ ਚਿਹਰਾ ਜਿਹੜਾ ਦਿਨ-ਰਾਤ ਪੀਂਦਾ ਹੈ,
ਇੱਕ ਸੀਐੱਮ ਚਿਹਰਾ ਜਿਹੜਾ ਦਿਨ ਰਾਤ ਕੰਮ ਕਰਨ ਵਾਲੇ ਲੋਕਾਂ ਨੂੰ ਲੁੱਟ ਰਿਹਾ ਹੈ।

ਇੱਕ ਸੀਐੱਮ ਚਿਹਰਾ ਜਿਹੜਾ ਪੰਜਾਬ ਅਤੇ ਪੰਜਾਬੀਆਂ ਲਈ ਖੜਾ ਹੈ,
ਇੱਕ ਸੀਐੱਮ ਚਿਹਰਾ ਜਿਹੜਾ ਦਿੱਲੀ ਨਾਲ ਖੜਿਆ ਹੈ,
ਇੱਕ ਸੀਐੱਮ ਚਿਹਰਾ ਜਿਹੜਾ ਮਾਫੀਆ ਰਾਜ ਨਾਲ ਖੜਿਆ ਹੈ।

ਇੱਕ ਸੀਐੱਮ ਚਿਹਰਾ ਜਿਸਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਈਆਂ,
ਇੱਕ ਸੀਐੱਮ ਚਿਹਰਾ ਜਿਹੜਾ ਟੋਲ ਟੈਕਸ ਵਾਲਿਆਂ ਨਾਲ ਲੜਦਾ ਹੈ,
ਇੱਕ ਸੀਐੱਮ ਚਿਹਰਾ ਜੋ ਲੋਕਾਂ ਵੱਲੋਂ ਵੱਡੀ ਮਾਤਰਾ ਵਿੱਚ ਟੋਲ ਟੈਕਸ ਦਾ ਭੁਗਤਾਨ ਕਰਨ ਪਿੱਛੇ ਵੱਡਾ ਕਾਰਨ ਹੈ।

ਇੱਕ ਸੀਐੱਮ ਚਿਹਰਾ ਜਿਹੜਾ ਵਪਾਰੀਆਂ ਨੂੰ ਪਰੇਸ਼ਾਨ ਕਰਨ ਵਾਲੇ ਨੂੰ ਰੋਕਦਾ ਹੈ,
ਇੱਕ ਸੀਐੱਮ ਚਿਹਰਾ ਜਿਸ ਕੋਲ ਦਿਖਾਉਣ ਲਈ ਕੁੱਝ ਨਹੀਂ ਸਿਰਫ਼ ਖੋਖਲੇ ਵਾਅਦੇ ਹਨ,
ਇੱਕ ਸੀਐੱਮ ਚਿਹਰਾ ਜੋ ਕਾਮਯਾਬ ਵਪਾਰੀਆਂ ਨੂੰ ਹਿੱਸਾ ਦੇਣ ਲਈ ਆਖਦਾ ਹੈ।

ਇੱਕ ਸੀਐੱਮ ਚਿਹਰਾ ਜਿਸਨੇ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ, ਇਸਨੂੰ ਦੇਸ਼ ਵਿੱਚ ਸਭ ਤੋਂ ਸਸਤਾ ਬਣਾਇਆ,
ਇੱਕ ਸੀਐੱਮ ਚਿਹਰਾ ਜਿਸ ਕੋਲ ਸੰਸਦ ਮੈਂਬਰ ਦੇ ਰੂਪ ਵਿੱਚ ਆਪਣੇ ਕਾਰਜਕਾਲ ਵਿੱਚ ਦਿਖਾਉਣ ਲਈ ਕੁੱਝ ਨਹੀਂ ਹੈ,
ਇੱਕ ਸੀਐੱਮ ਚਿਹਰਾ ਜਿਸਨੇ ਮਹਿੰਗੇ ਭਾਅ ‘ਤੇ ਬਿਜਲੀ ਖਰੀਦਣ ਦੇ ਇਕਰਾਰਨਾਮੇ ‘ਤੇ ਦਸਤਖਤ ਕੀਤੇ।

ਇੱਕ ਸੀਐੱਮ ਚਿਹਰਾ ਜੋ ਬਦਲਾਅ ਲਿਆਇਆ ਹੈ,
ਇੱਕ ਸੀਐੱਮ ਚਿਹਰਾ ਜੋ ਬਦਲਾਅ ਚਾਹੁੰਦਾ ਹੈ,
ਇੱਕ ਸੀਐੱਮ ਦਾ ਚਿਹਰਾ ਜਿਸਨੂੰ ਲੋਕਾਂ ਨੇ ਬਦਲ ਦਿੱਤਾ ਹੈ।