India

ਹਿਜਾਬ ਪਹਿਨੀਆ 58 ਵਿਦਿਆਰਥਣਾਂ ਨੂੰ ਕਾਲਜ ਤੋਂ ਮੁਅਤਲ

‘ਦ ਖ਼ਾਲਸ ਬਿਊਰੋ : ਕਰਨਾਟਕ ਵਿੱਚ ਹਿ ਜਾਬ ਵਿ ਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਕਰਨਾਟਕਾ ਦੇ ਸ਼ਿਵਮੋਗਾ ਜਿਲ੍ਹੇ ਦੇ ਕਾਲਜ ਦੀਆਂ ਹਿਜਾਬ ਪਹਿਨੀਆਂ 58 ਵਿਦਿਆਰਥਣਾ ਨੂੰ ਕਾਲਜ ਵਿੱਚੋਂ ਮੁ ਅਤਲ ਕਰ ਦਿੱਤਾ ਗਿਆ ਹੈ। ਦਰਸੱਅਲ ਇਹ ਵਿਦਿਆਰਥਣਾਂ ਅੱਜ ਹਿਜਾਬ ਪਹਿਨਣ ਅਤੇ ਉਨ੍ਹਾਂ ਨੂੰ ਕਲਾਸਾਂ ਵਿੱਚ ਜਾਣ ਦੀ ਇਜਾਜ਼ਤ ਦੇਣ ਦੀ ਮੰਗ ਲਈ ਅੰਦੋ ਲਨ ਕਰ ਰਹੀਆਂ ਸਨ।  

ਕਾਲਜ ਪ੍ਰਬੰਧਕਾਂ, ਵਿਕਾਸ ਕਮੇਟੀ ਨੇ ਹਾਈ ਕੋਰਟ ਦੇ ਅੰਤ੍ਰਿਮ ਹੁਕਮਾਂ ਬਾਰੇ ਹਿਜਾਬ ਪਹਿਨੇ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ ਅਤੇ ਪ੍ਰਿੰਸੀਪਲ ਅਨੁਸਾਰ ਹਿਜਾਬ ਪਹਿਨਣ ਲਈ ਦਬਾਅ ਪਾਇਆ। ਇਸ ਲਈ ਉਨ੍ਹਾਂ ਨੂੰ ਕਾਲਜ ਤੋਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਗੁੱਸੇ ਵਿੱਚ ਆਈਆਂ ਵਿਦਿਆਰਥਣਾਂ ਦੀ ਕਾਲਜ ਪ੍ਰਬੰਧਕਾਂ ਨਾਲ ਬਹਿਸ ਹੋ ਗਈ, ਜਿਸ ਕਾਰਨ ਪੁਲੀਸ ਨੂੰ ਸੱਦਣਾ ਪਿਆ। ਇਹ ਵਿਦਿਆਰਥਣਾਂ ਸ਼ਿਰਲਾਕੋਪਾ ਦੇ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਦੀਆਂ ਹਨ।