International

ਬ੍ਰਾਜ਼ੀਲ ‘ਚ ਆਇਆ ਹੜ, 100 ਤੋਂ ਵੱਧ ਲੋਕਾਂ ਦੀ ਗਈ ਜਾ ਨ

ਬ੍ਰਾਜ਼ੀਲ ਦੇ ਸ਼ਹਿਰ ਪੈਟ੍ਰੋਪੋਲਿਸ 'ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 100 ਤੋਂ ਵੱਧ ਲੋਕਾਂ ਦੀ ਮੌ ਤ ਹੋ ਗਈ ਹੈ। ਇਹ ਸ਼ਹਿਰ ਰੀਓ ਡੀ ਜਨੇਰੀਓ ਦੇ ਉੱਤਰ ਵੱਲ ਪਹਾੜਾਂ ਵਿੱਚ ਸਥਿਤ ਹੈ, ਜਿੱਥੇ ਇਹ ਹਾਦਸਾ ਪਿਛਲੇ ਦਿਨੀਂ ਪਏ ਤੇਜ਼ ਮੀਂਹ ਕਾਰਨ ਵਾਪਰਿਆ ਸੀ। ਇਸ ਹਾਦਸੇ ਵਿੱਚ ਕਈ ਘਰ ਤਬਾਹ ਹੋ ਗਏ ਅਤੇ ਹੜ ਦੇ ਕਾਰਨ ਸੜਕਾਂ ਉੱਤੇ ਗੱਡੀਆਂ ਤੱਕ ਵਹਿ ਗਈਆਂ। ਰਾਹਤ ਬਚਾਅ ਕਾਰਜ ਜਾਰੀ ਹੈ ਅਤੇ ਲੋਕਾਂ ਨੂੰ ਮਿੱਟੀ ਦੇ ਮਲਬੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਬ੍ਰਾਜ਼ੀਲ ਦੇ ਨੈਸ਼ਨਲ ਸਿਵਲ ਡਿਫੈਂਸ ਦਾ ਕਹਿਣਾ ਹੈ ਕਿ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਦੇਰ ਰਾਤ ਤੱਕ 24 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਇਸ ਹਾਦਸੇ ਵਿੱਚ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ। ਰੀਓ ਡੀ ਜਨੇਰੀਓ ਦੇ ਰਾਜਪਾਲ ਕਲਾਡੀਓ ਕਾਸਤਰੇ ਨੇ ਦੱਸਿਆ ਕਿ ਇਹ ਲਗਭਗ ਯੁੱਧ ਵਰਗੀ ਸਥਿਤੀ ਹੈ। ਉਨ੍ਹਾਂ ਨੇ ਕਿਹਾ ਕਿ ਕਾਰਾਂ ਖੰਭਿਆਂ ਨਾਲ ਲਟਕੀਆਂ ਪਈਆਂ ਹਨ, ਪਲਟ ਗਈਆਂ ਹਨ ਅਤੇ ਹਾਲੇ ਵੀ ਬਹੁਤ ਸਾਰੀ ਮਿੱਟੀ ਅਤੇ ਮਲਬਾ ਬਿਖਰਿਆ ਪਿਆ ਹੈ। 30 ਤੋਂ ਜ਼ਿਆਦਾ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ।