‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਾਂਗਰਸ ,ਸ਼੍ਰੋਮਣੀ ਅਕਾਲੀ ਦਲ ਅਤੇ ਭਾਪਜਾ ‘ਤੇ ਖੂਬ ਨਿ ਸ਼ਾਨੇ ਕੱਸੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਬਰ ਬਾਦ ਕਰ ਦਿੱਤਾ ਹੈ ਅਤੇ ਪੰਜਾਬ ਨੂੰ ਕਰ ਜ਼ੇ ਦੇ ਖੂਹ ਵਿੱਚ ਡੁ ਬੋ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਸਾਰੇ ਇਕੱਠੇ ਹੋਏ ਹਨ ਅਤੇ ਭਗਵੰਤ ਮਾਨ ਨੂੰ ਸੀਐਮ ਬਣਨ ਤੋਂ ਰੋਕਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਭਗਤ ਸਿੰਘ ਨੂੰ ਅੰਗਰੇਜ਼ਾਂ ਨੇ ਅੱਤ ਵਾਦੀ ਕਿਹਾ ਸੀ ਅਤੇ 100 ਸਾਲ ਬਾਅਦ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਕਿ ਭਗਤ ਸਿੰਘ ਦੇ ਚੇਲੇ ਨੂੰ ਅੱਜ ਇਹ ਸਾਰੇ ਭ੍ਰਿਸ਼ ਟਾਚਾਰੀ ਮਿਲ ਕੇ ਅੱਤ ਵਾਦੀ ਸਾਬਿਤ ਕਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਮਿਲ ਕੇ ਮੈਨੂੰ ਅੱਤ ਵਾਦੀ ਕਹਿ ਰਹੀਆਂ ਹਨ। ਕੇਜਰੀਵਾਲ ਨੇ ਸਵਾਲ ਕੀਤਾ ਕਿ ਜੇ ਮੈਂ ਅੱਤ ਵਾਦੀ ਹਾਂ ਤਾਂ ਪ੍ਰਧਾਨ ਮੰਤਰੀ ਨੇ ਮੈਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ, ਰਾਹੁਲ ਗਾਂਧੀ ਤੋਂ ਲੈ ਕੇ ਸੁਖਬੀਰ ਬਾਦਲ, ਅਮਰਿੰਦਰ ਸਿੰਘ, ਚਰਨਜੀਤ ਚੰਨੀ, ਨਵਜੋਤ ਸਿੱਧੂ ਇਕੱਠੇ ਹੋ ਕੇ ‘ਆਪ’ ਦੀ ਸਰਕਾਰ ਦੇ ਰਾਹ ’ਚ ਰੁਕਾਵਟ ਬਣ ਰਹੇ ਹਨ।
ਉਨ੍ਹਾਂ ਨੇ ਦੇਸ਼ ਵਿ ਰੋਧੀ ਹੋਣ ਦੇ ਲਾਏ ਜਾ ਰਹੇ ਇਲ ਜ਼ਾਮਾਂ ਨੂੰ ਡੂੰਘੀ ਸਾ ਜ਼ਿਸ਼ ਕਰਾਰ ਦਿੰਦਿਆਂ ਅਹਿਮ ਖੁਲਾਸਾ ਕੀਤਾ ਕਿ ਕੱਲ੍ਹ ਸ਼ਾਮ ਨੂੰ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੇਰੇ ਖ਼ਿ ਲਾਫ਼ ਚਿੱਠੀ ਲਿਖ਼ਵਾਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਇੱਕ-ਦੋ ਦਿਨਾਂ ’ਚ ਆਈਐੱਨਏ ਮੇਰੇ ’ਤੇ ਕੇਸ ਰਜਿਸਟਰਡ ਕਰ ਸਕਦੀ ਹੈ। ਉਨ੍ਹਾਂ ਇਸ ਸੰਭਾਵੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਬੇਬੁਨਿਆਦ ਦੋਸ਼ਾਂ ਤਹਿਤ ਉਲਝਾਉਣ ਲਈ ਕੇਂਦਰ ਵੱਲੋਂ ਪਹਿਲਾਂ ਵੀ ਅਨੇਕਾਂ ਸਾਜ਼ਿ ਸ਼ਾਂ ਹੋਈਆਂ ਪਰ ਉਹ ਹਰ ਵਾਰ ਪਾਕਿ ਦਾਮਨ ਹੋ ਕੇ ਇਨ੍ਹਾਂ ਵਿੱਚੋਂ ਨਿਕਲਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿਆਸੀਆਂ ਪਾਰਟੀਆਂ ਦੇ ਦਿਲਾਂ ਵਿੱਚ ਆਮ ਆਦਮੀ ਪਾਰਟੀ ਦਾ ਡਰ ਬੈਠ ਗਿਆ ਹੈ,ਇਸੇ ਕਰਕੇ ਸਾਰੀਆਂ ਪਾਰਟੀਆਂ ਉਨ੍ਹਾਂ ਦੇ ਖਿਲਾਫ ਬੋਲਦੀਆਂ ਹਨ।
ਉਨ੍ਹਾਂ ਨੇ ਕਿਹਾ, ”ਬੜੀ ਦਿਲਚਸਪ ਗੱਲ ਹੈ, ਸਭ ਤੋਂ ਪਹਿਲਾਂ ਇਹ ਆਰੋਪ ਰਾਹੁਲ ਗਾਂਧੀ ਜੀ ਨੇ ਲਗਾਏ ਮੇਰੇ ਉੱਪਰ। ਅਗਲੇ ਦਿਨ ਪ੍ਰਧਾਨ ਮੰਤਰੀ ਜੀ ਨੇ ਉਹੀ ਭਾਸ਼ਾ ਵਰਤੀ, ਅਗਲੇ ਦਿਨ ਪ੍ਰਿਯੰਕਾ ਗਾਂਧੀ ਨੇ ਉਹੀ ਭਾਸ਼ਾ ਵਰਤੀ, ਅਗਲੇ ਦਿਨ ਸੁਖਬੀਰ ਬਾਦਲ ਨੇ ਉਹੀ ਭਾਸ਼ਾ ਵਰਤੀ। ਮੇਰੇ ਕੁੱਝ ਲੋਕ ਕਹਿ ਰਹੇ ਸੀ..ਰਾਹੁਲ ਗਾਂਧੀ ਜੀ ਕੁਝ ਬੋਲਦੇ ਸਨ ਤਾਂ ਜਨਤਾ ਵਿਸ਼ਵਾਸ਼ ਨਹੀਂ ਕਰਦੀ ਸੀ, ਪਰ ਇਹ ਨਹੀਂ ਸੋਚਿਆ ਸੀ ਕਿ ਪ੍ਰਧਾਨ ਮੰਤਰੀ ਜੀ ਵੀ ਇੱਕ ਦਿਨ ਰਾਹੁਲ ਗਾਂਧੀ ਦੀ ਨਕਲ ਕਰਨਗੇ ਅਜਿਹਾ ਦਿਨ ਵੀ ਆਵੇਗਾ।”