India

ਅਹਿਮਦਾਬਾਦ ਅਦਾਲਤ ਨੇ ਸੁਣਾਇਆ ਇਤਿਹਿਾਸਕ ਫੈਸਲਾ, 49 ‘ਚੋਂ 38 ਲਾਉਣਗੇ ਮੌ ਤ ਨੂੰ ਗਲੇ

ਅਹਿਮਦਾਬਾਦ ਅਦਾਲਤ ਨੇ ਸਾਲ 2008 ਵਿੱਚ ਅਹਿਮਦਾਬਾਦ ਵਿੱਚ ਹੋਏ ਲੜੀਵਾਰ ਬੰ ਬ ਧਮਾ ਕਾ ਕੇਸ ਦੀ ਸੁਣਵਾਈ ਕਰਦਿਆਂ 38 ਨੂੰ ਫਾਂ ਸੀ ਦੀ ਸ ਜ਼ਾ ਸੁਣਾਈ ਹੈ। ਦੇਸ਼ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਦੋ ਸ਼ੀਆਂ ਨੂੰ ਮੌ ਤ ਦੀ ਸ ਜ਼ਾ ਸੁਣਾਈ ਗਈ ਹੋਵੇ। ਉਂਝ ਮੌ ਤ ਦੀ ਸ ਜ਼ਾ ਦੇ ਹੱਕ ਅਤੇ ਵਿਰੋਧ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਅਹਿਮਦਾਬਾਦ ਅਦਾਲਤ ਦਾ ਇਹ ਆਪਣੀ ਕਿਸਮ ਦਾ ਪਹਿਲਾ ਫੈਸਲਾ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸੁਣਵਾਈ ਕਰਦਿਆਂ ਕੋਰਟ ਨੇ 49 ਦੋ ਸ਼ੀਆਂ ਵਿੱਚੋਂ 38 ਨੂੰ ਫਾਂ ਸੀ ਦੀ ਸ ਜ਼ਾ ਸੁਣਾਈ ਹੈ ਅਤੇ 11 ਲੋਕਾਂ ਨੂੰ ਉਮਰ ਕੈਦ ਦੀ ਸ ਜ਼ਾ ਦਿੱਤੀ ਹੈ।

ਕੀ ਹੈ ਪੂਰਾ ਮਾਮਲਾ ?

ਸਾਲ 2008 ਵਿੱਚ ਅਹਿਮਦਾਬਾਦ ਵਿੱਚ ਹੋਏ ਲੜੀਵਾਰ ਬੰ ਬ ਧਮਾ ਕਿਆਂ ਵਿੱਚ 56 ਲੋਕਾਂ ਦੀ ਮੌ ਤ ਹੋ ਗਈ ਸੀ ਅਤੇ ਕਰੀਬ 200 ਲੋਕ ਜ਼ਖ਼ ਮੀ ਹੋ ਗਏ ਸਨ। ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ 70 ਮਿੰਟਾਂ ਦੇ ਅੰਦਰ ਇੱਕ ਤੋਂ ਬਾਅਦ ਇੱਕ ਲਗਾਤਾਰ 21 ਬੰ ਬ ਧਮਾ ਕੇ ਹੋਏ ਸਨ। ਇਨ੍ਹਾਂ ਲੜੀਵਾਰ ਬੰ ਬ ਧਮਾ ਕਿਆਂ ਵਿੱਚ ਪੂਰਾ ਅਹਿਮਦਾਬਾਦ ਹਿੱਲ ਗਿਆ। ਇਨ੍ਹਾਂ ਧਮਾ ਕਿਆਂ ਦੀ ਜ਼ਿੰਮੇਵਾਰੀ ਇੰਡੀਅਨ ਮਜਾਹੀਦੀਨ ਅਤੇ ਹਰਕਤ ਉਲ ਜਿਹਾਦ ਅਲ ਇਸਲਾਮੀ ਨਾਮ ਦੇ ਕੱਟੜਪੰਥੀ ਜਥੇਬੰਦੀਆਂ ਨੇ ਲਈ ਸੀ।