ਦ ਖ਼ਾਲਸ ਬਿਊਰੋ- ਭਾਰਤ ਵਿੱਚ 34 ਫੀਸਦ ਲੋਕ ਅਜਿਹੇ ਹਨ ਜਿਹੜੇ ਇੱਕ ਹਫ਼ਤੇ ਬਾਅਦ ਮਦਦ ਤੋਂ ਬਿਨਾਂ ਗੁਜ਼ਾਰਾ ਕਰਨ ਯੋਗ ਨਹੀਂ ਰਹਿਣਗੇ। ਇਸ ਰਿਪੋਰਟ ਦਾ ਹਵਾਲਾ ਦਿੰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾਵਾਇਰਸ ਨਾਲ ਲੜਨ ਵਿੱਚ ਭਾਰਤ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ।
ਉਨ੍ਹਾਂ ਨੇ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ,“ਭਾਰਤ ਵਿੱਚ 34% ਲੋਕ ਮਦਦ ਤੋਂ ਬਿਨਾਂ ਇੱਕ ਹਫ਼ਤੇ ਤੋਂ ਵੱਧ ਗੁਜ਼ਾਰਾ ਨਹੀਂ ਕਰ ਸਕਣਗੇ ਇਸ ਲਈ ਮੈਂ ਮਦਦ ਲਈ ਤਿਆਰ ਹਾਂ। ਕੌਮਾਂਤਰੀ ਪੱਧਰ ‘ਤੇ ਸ਼ਲਾਘਾ ਕੀਤੇ ਜਾ ਚੁੱਕੇ ਸਾਡੇ ਕਾਮਯਾਬ ਕੈਸ਼ ਟਰਾਂਸਫਰ ਪ੍ਰੋਗਰਾਮ ਤਹਿਤ ਮੈਂ ਭਾਰਤ ਦੀ ਮਦਦ ਕਰਨ ਲਈ ਤਿਆਰ ਹਾਂ।“
ਇਮਰਾਨ ਖਾਨ ਨੇ ਲੌਕਡਾਊਨ ਤੋਂ ਪ੍ਰਭਾਵਿਤ ਭਾਰਤੀ ਪਰਿਵਾਰਾਂ ਲਈ ਪਾਕਿਸਤਾਨ ਦੇ ‘ਅਹਿਸਾਸ ਪ੍ਰੋਗਰਾਮ’ ਤਹਿਤ ਮਦਦ ਕਰਨ ਦੀ ਗੱਲ ਕੀਤੀ ਹੈ।
ਇਮਰਾਨ ਖਾਨ ਨੇ ਕਿਹਾ, “ਭਾਰਤ ਵਿੱਚ ਰਹਿਣ ਵਾਲੇ ਉਹ ਘਰਾਣੇ ਜੋ ਲੌਕਡਾਊਨ ਕਾਰਨ ਮਾਲੀ ਤੌਰ ਤੋ ਪ੍ਰਭਾਵਿਤ ਹੋਏ ਹਨ, ਪਾਕਿਸਤਾਨ ਉਨ੍ਹਾਂ ਦੀ ਸੌਖ ਲਈ ਆਪਣੇ ਅਹਿਸਾਸ ਪ੍ਰੋਗਰਾਮ ਨੂੰ ਉਨ੍ਹਾਂ ਲਈ ਪੇਸ਼ ਕਰਨ ਲਈ ਤਿਆਰ ਹੈ।”
“ਅਹਿਸਾਸ ਪ੍ਰੋਗਰਾਮ” ਦੇ ਤਹਿਤ ਲੌਕਡਾਊਨ ਤੋਂ ਪੀੜਤ ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਵੱਡਾ ਸਵਾਲ ਹੈ ਕਿ ਭਾਰਤ ਪਾਕਿਸਤਾਨ ਵੱਲੋਂ ਕੀਤੀ ਮਦਦ ਦੀ ਪੇਸ਼ਕਸ਼ ਸਵੀਕਾਰ ਕਰਦਾ ਹੈ ਜਾਂ ਫਿਰ ਵੱਕਾਰ ਦਾ ਸਵਾਲ ਬਣਾਉਂਦੇ ਹੋਏ ਰੱਦ ਕਰ ਦਿੰਦਾ ਹੈ