‘ਦ ਖ਼ਾਲਸ ਬਿਊਰੋ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਰੈਲੀ ਦੌਰਾਨ ਅਬੋਹਰ ਵਿੱਖੇ ਇੱਕ ਚੋਣ ਰੈਲੀ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਤੇ ਵਰਦਿਆਂ ਕਿਹਾ ਹੈ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਕਿਸਾਨਾਂ ਨੂੰ ਹਮੇਸ਼ਾਂ ਧੋਖਾ ਦਿੱਤਾ। ਪੰਜਾਬ ’ਚ ਹਰ ਕਾਰੋਬਾਰ ’ਤੇ ਮਾਫ਼ੀਆ ਨੇ ਕਬਜ਼ਾ ਕਰ ਲਿਆ ਹੈ। ਅਸੀਂ ਪੰਜਾਬ ਤੋਂ ਮਾਫੀਆ ਦੀ ਸਫਾਈ ਕਰ ਕੇ ਰਹਾਂਗੇ।
ਸਾਡੀ ਸਰਕਾਰ ਆਉਣ ਤੇ ਨੌਜਵਾਨਾਂ ਨੂੰ ਦੇਸ਼ ਨਹੀਂ ਛੱਡਣਾ ਨਹੀਂ ਪਵੇਗਾ ਕਿਉਂਕਿ ਬੇਰੋਜਗਾਰੀ ਦੀ ਸਮੱਸਿਆ ਪਹਿਲ ਦੋ ਆਧਾਰ ਤੇ ਹਲ ਕੀਤੀ ਜਾਵੇਗੀ। ਸੋ ਜਰੂਰੀ ਹੈ ਕਿ ਇੱਕ ਵਾਰ ਭਾਜਪਾ ਨੂੰ ਮੌਕਾ ਦਿੱਤਾ ਜਾਵੇ। ਅਸੀਂ ਮੁਫਤ ਰਾਸ਼ਨ,ਮੁਫਤ ਰਾਸ਼ਨ ਵੰਡਿਆ ਹੈ ਤੇ ਸਾਡੀ ਆਯੁਸ਼ਮਾਨ ਸਕੀਮ ਨੇ ਸਭ ਨੂੰ ਸਸਤਾ ਇਲਾਜ ਦਿਤਾ ਹੈ ਪਰ ਦਿੱਲੀ ਦੀ ਆਪ ਸਰਕਾਰ ਨੇ ਇਸ ਤੇ ਰੋਕ ਲਾਈ ਤੇ ਕੇਜਰੀਵਾਲ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਹੈ। ਦਿੱਲੀ ਪ੍ਰਸ਼ਾਸਨ ਪੰਜਾਬ ਨੂੰ ਪ੍ਰਦੂਸ਼ਣ ਦੇ ਮਾਮਲੇ ਤੇ ਹਮੇਸ਼ਾ ਨਿੰਦਦਾ ਰਹਿੰਦਾ ਹੈ।ਆਪ ਨੇਤਾ ਝੂੱਠੇ ਹਨ ਤੇ ਆਮ ਆਦਮੀ ਪਾਰਟੀ ਕਾਂਗਰਸ ਦੀ ਹੀ ਫ਼ੋਟੋਕਾਪੀ ਹੈ।
ਇਥੇ ਉਦਯੋਗ ਪੰਜਾਬ ਛੱਡ ਕੇ ਭੱਜ ਰਹੇ ਨੇ ਤੇ ਪੰਜਾਬ ਵਿੱਚ ਕੋਈ ਨਿਵੇਸ਼ ਨਹੀਂ ਆ ਰਿਹਾ ਕਿਉਂਕਿ ਕੰਮ ਵਾਲਾ ਮਾਹੋਲ ਹੀ ਨਹੀਂ ਹੈ।
ਕਿਸਾਨਾਂ ਨੂੰ ਨਵੀਂ ਸੋਚ ਵਾਲੀ ਸਰਕਾਰ ਦੀ ਲੋੜ ਹੈ ਕਿਉਂਕਿ ਹੁਣ ਖੇਤ ਦਾ ਸਰੂਪ ਬਦਲਣ ਦੀ ਲੋੜ ਹੈ। ਅਸੀਂ ਪੱਕੇ ਮਕਾਨ ਬਣਾਉਣ ਦੀਆਂ ਸਕੀਮਾਂ ਤੇ ਕਾਫ਼ੀ ਰਕਮ ਖੱਰਚ ਕੀਤੀ ਹੈ।
ਕਾਂਗਰਸ ਨੇ ਹਮੇਸ਼ਾ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਹੈ।ਚੰਨੀ ਦਾ ਬਿਆਨ ਦਸਦਾ ਹੈ ਕਿ ਕਾਂਗਰਸ ਨੂੰ ਯੂਪੀ-ਬਿਹਾਰ ਦੇ ਲੋਕਾਂ ਨਾਲ ਕਿੰਨੀ ਨਫ਼ਰਤ ਹੈ। ਕਾਂਗਰਸ ਨੇ ਸੰਤਾ ਦਾ ਵੀ ਅਪਮਾਨ ਕੀਤਾ ਹੈ।