India Punjab

ਚੰਨੀ ਨੂੰ ਮਾਰਨੇ ਪੈਣਗੇ ਬਿਹਾਰ ਦੀਆਂ ਅਦਾਲਤਾਂ ਦੇ ਗੇੜੇ

ਦ ਖ਼ਾਲਸ ਬਿਊਰੋ ( ਗੁਰਪ੍ਰੀਤ ਸਿੰਘ ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਇੱਕ ਵਿਵਾ ਦਤ ਬਿਆਨ ਨੂੰ ਲੈ ਕੇ ਬੁਰੀ ਤਰ੍ਹਾਂ ਫਸ ਗਏ ਹਨ। ਉਨ੍ਹਾਂ ਦੇ ਖਿਲਾ ਫ ਬਿਹਾਰ ਦੇ ਮੁਜ਼ੱਫਰਪੁਰ ਦੀ ਜਿਲ੍ਹਾ ਅਦਾ ਲਤ ਵਿੱਚ ਇੱਕ ਕੇ ਸ ਦਾਇਰ ਕਰ ਦਿੱਤਾ ਗਿਆ ਹੈ। ਚੰਨੀ ਉੱਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਧਮਕਾਉਣ, ਅਪਮਾਨਿਤ ਕਰਨ ਅਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋ ਸ਼ ਹੈ। ਬਿਹਾਰ ਦੇ ਇੱਕ ਸਮਾਜ ਸੇਵੀ ਤਮੰਨਾ ਹਾਸ਼ਮੀ ਨੇ ਕੇ ਸ ਦਾਇਰ ਕੀਤਾ ਹੈ।    

ਪਟੀਸ਼ਨਰ ਤਮੰਨਾ ਹਾਸ਼ਮੀ ਨੇ ਅਦਾਲਤ ਵਿੱਚ  ਦੋ ਸ਼ ਲਾਇਆ ਹੈ ਕਿ ਚੰਨੀ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਭਈਏ ਆਖ ਕੇ ਸੂਬੇ ਦੀ ਸਿਆਸਤ ਵਿੱਚ ਰੋਕਣ ਦਾ ਇੱਕ ਬਿਆਨ ਦਿੱਤਾ ਜਿਸ ਨਾਲ ਦੋਹਾਂ ਸੂਬਿਆਂ ਦੇ ਲੋਕ  ਦੁਖੀ ਹੋਏ ਹਨ।  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 295, 295 (ਏ) 504, 511 ਤਹਿਤ ਦਾਇਰ ਕੇਸ ਨੂੰ ਅਦਾਲਤ ਨੇ ਸੁਣਵਾਈ ਲਈ ਮੰਨਜੂਰ ਕਰ ਲਿਆ ਹੈ। ਕੇਸ ਦਾ ਅਗਲੀ ਸੁਣਵਾਈ ਦੀ ਤਰੀਕ 24 ਫਰਵਰੀ ਲਈ ਤੈਅ ਕੀਤੀ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਦਿੱਤਾ ਬਿਆਨ ਬਾਰੇ ਸਪਸ਼ਟੀਕਰਨ ਦਿੰਦਿਆਂ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਨ੍ਹਾਂ ਨੇ ਭਈਆ ਸ਼ਬਦ ਕੇਵਲ ਅਰਵਿੰਦ ਕੇਜਰੀਵਾਲ ਲਈ ਵਰਤਿਆ ਹੈ। ਇੱਕ ਸਿਆਸੀ ਰੈਲੀ ਨੂੰ ਸੰਬੋਧਨ ਕਰਦਿਆਂ ਜਦੋਂ ਮੁੱਖ ਮੰਤਰੀ ਇਹ ਬੋਲ ਰਹੇ ਸਨ ਤਾਂ ਕਾਂਗਰਸ ਦੀ ਕੌਮੀ ਮਹਿਲਾ ਲੀਡਰ ਪ੍ਰਿਯੰਕਾ ਗਾਂਧੀ ਸਟੇਜ  ਬੈਠੇ ਤਾਲੀਆਂ ਵਜ੍ਹਾ ਹੱਸ ਰਹੇ ਸਨ। ਚੰਨੀ ਇਸ ਤੋਂ ਪਹਿਲਾਂ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਕਹਿ ਚੁੱਕੇ ਹਨ।