International

ਅਫ਼ਗਾਨਿਸਤਾਨ ਲਈ ਕੁੜੀਆਂ ਦਾ ਸਕੂਲਾਂ ਵਿੱਚ ਵਾਪਸ ਆਉਣਾ ਬਹੁਤ ਜ਼ਰੂਰੀ – ਕਰਜ਼ਈ

‘ਦ ਖ਼ਾਲਸ ਬਿਊਰੋ :ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਨੁਸਾਰ ਅਫ਼ਗਾਨਿਸਤਾਨ ਲਈ ਕੁੜੀਆਂ ਦਾ ਸਕੂਲਾਂ ਵਿੱਚ ਵਾਪਸ ਆਉਣਾ ਬਹੁਤ ਜ਼ਰੂਰੀ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਹਾਲਾਂਕਿ ਅੰਤਰਰਾਸ਼ਟਰੀ ਪੱਧਰ ਤੇ ਇਸ ਬਾਰੇ ਜ਼ਿਆਦਾ ਗੱਲ ਨਹੀਂ ਹੋ ਰਹੀ ਹੈ ਪਰ ਅਫਗਾਨਿਸਤਾਨ ਦੀ ਬਿਹਤਰੀ ਲਈ ਲੜਕੀਆਂ ਦੀ ਸਕੂਲ ਵਾਪਸੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਣਾ ਦੇਸ਼ ਦੀ ਮੰਗ ਹੈ। ਮੌਜੂਦਾ ਅਫ਼ਗਾਨ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਅਫਗਾਨਿਸਤਾਨ ‘ਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਬਿਹਤਰ ਜ਼ਿੰਦਗੀ ਦੇਣਾ ਹੈ।

ਅੰਤਰਰਾਸ਼ਟਰੀ ਭਾਈਚਾਰੇ ਤੋਂ ਮਾਨਤਾ ਮਿਲਣ ਦੇ ਮੁੱਦੇ ‘ਤੇ, ਮੈ ਸਿਰਫ ਇਹ ਕਹਿਣਾ ਹੈ ਕਿ ਸਾਨੂੰ ਪਹਿਲਾਂ ਆਪਣੇ ਘਰ ਯਾਨੀ ਅਫਗਾਨਿਸਤਾਨ ਨੂੰ ਸੰਗਠਿਤ ਕਰਨ ਦੀ ਲੋੜ ਹੈ। ਰਾਸ਼ਟਰੀ ਪੱਧਰ ‘ਤੇ ਕੁਝ ਸ਼ੁਰੂਆਤੀ ਕਦਮ ਚੁੱਕੇ ਜਾਣੇ ਚਾਹਿਦੇ ਹਨ ਤਾਂ ਜੋ ਤਾਲਿਬਾਨ ਸਰਕਾਰ ਨੂੰ ਮਾਨਤਾ ਮਿਲ ਸਕੇ।