India

ਚਿਤਰਾ ਰਾਮਕ੍ਰਿਸ਼ਨ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

‘ਦ ਖ਼ਾਲਸ ਬਿਊਰੋ : ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚਿੱਤਰਾ ਰਾਮਕ੍ਰਿਸ਼ਨ ਅਤੇ ਹੋਰਾ ਕਈ ਜਾਣਿਆਂ ਦੇ  ਟਿਕਾਣਿਆਂ ‘ਤੇ ਆਮਦਨ ਕਰ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਇਹ ਛਾਪੇ ਟੈਕਸ ਚੋਰੀ ਦੇ ਮਾਮਲੇ ਦੇ ਸਬੰਧ ਵਿੱਚ ਕੀਤੇ ਗਏ ਹਨ।

ਮਾਰਕੀਟ ਰੈਗੂਲੇਟਰ ਸੇਬੀ ਨੇ ਹਾਲ ਹੀ ਵਿੱਚ ਆਦੇਸ਼ ਜਾਰੀ ਕੀਤਾ, ਜਿਸ ਦੇ ਅਨੁਸਾਰ ਆਨੰਦ ਸੁਬਰਾਮਨੀਅਮ ਨੂੰ ਐਕਸਚੇਂਜ ਵਿੱਚ ਗਰੁੱਪ ਅਪਰੇਟਿੰਗ ਅਫਸਰ ਅਤੇ ਮੈਨੇਜਿੰਗ ਡਾਇਰੈਕਟਰ ਦੇ ਸਲਾਹਕਾਰ ਵਜੋਂ ਨਿਯੁਕਤ ਕਰਨ ਦਾ ਕੰਮ ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਚਿਤਰਾ ਰਾਮਕ੍ਰਿਸ਼ਨ ਨੇ ਇੱਕ ਅਣਜਾਣ ਸ਼ਖਸੀਅਤ ਦੇ ਪ੍ਰਭਾਵ  ਹੇਠ ਕੀਤਾ ਸੀ।

Comments are closed.