‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਨੇ ਯੂਕਰੇਨ ਸੰਕਟ ਨੂੰ ਲੈ ਕੇ ਰੂਸ ਬਾਰੇ ਵੱਡਾ ਦਾਅਵਾ ਕੀਤਾ ਹੈ। ਅਮਰੀਕਾ ਨੇ ਕਿਹਾ ਕਿ ਯੂਕਰੇਨ ਦੀ ਸੀਮਾ ‘ਤੇ ਤਾਇਨਾਤ ਫ਼ੌਜੀਆਂ ਦੀ ਸੰਖਿਆਂ ਨੂੰ ਘਟਾਉਣ ਦਾ ਰੂਸ ਦਾ ਦਾਅਵਾ ਗਲਤ ਹੈ।
ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਹਾਲ ਹੀ ਦਿਨਾਂ ਵਿੱਚ ਰੂਸ ਨੇ ਯੂਕਰੇਨ ਨਾਲ ਲੱਗੀ ਸੀਮਾ ‘ਤੇ ਸੱਤ ਹਜ਼ਾਰ ਜ਼ਿਆਦਾ ਫੌਜੀ ਤਾਇਨਾਤ ਕੀਤੇ ਹਨ। ਉਨ੍ਹਾਂ ਕਿਹਾ ਕਿ ਰੂਸ ਕਿਸੇ ਵੀ ਸਮੇਂ ਯੂਕਰੇਮ ‘ਤੇ ਹਮ ਲਾ ਕਰ ਸਕਦਾ ਹੈ। ਉੱਥੇ ਹੀ ਰੂਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਫੌਜ ਦਾ ਅਭਿਆਸ ਪੂਰਾ ਹੋ ਚੁੱਕਾ ਹੈ ਅਤੇ ਹੁਣ ਉਹ ਸੀਮਾ ‘ਤੇ ਤਾਇਨਾਤ ਫੌਜੀਆਂ ਨੂੰ ਹਟਾ ਰਿਹਾ ਹੈ।