India

ਯੂਪੀ ‘ਚ ਇੱਕ ਖੂਹ ਨੇ ਨਿਗਲੀਆਂ 13 ਜਾ ਨਾਂ

ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ ਦੇ ਕੁਸ਼ੀਨਗਰ ਵਿੱਚ ਵਿਆਹ ਸਮਾਗਮ ਦੌਰਾਨ 22 ਜਣੇ ਖੂ ਹ ਵਿੱਚ ਡਿੱ ਗਣ ਨਾਲ ਵੱਡਾ ਹਾਦ ਸਾ ਵਾਪਰਿਆ ਹੈ। ਇਹ ਦੁਰਘਟਨਾ ਉਦੋਂ ਵਾਪਰੀ ਜਦੋਂ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਇੱਕ ਖੂਹ ਦੀ ਸਲੈਬ ਉੱਤੇ ਵੱਡੀ ਗਿਣਤੀ ਵਿੱਚ ਲੋਕ ਬੈਠੇ ਸਨ ਅਤੇ ਭਾਰੀ ਬੋਝ ਹੋਣ ਕਾਰਨ ਸਲੈਬ ਟੁੱਟੀ ਗਈ, ਜਿਸ ਕਾਰਨ ਸਲੈਬ ਉੱਤੇ ਬੈਠੇ ਲੋਕਾਂ ਵਿੱਚੋਂ 22 ਜਣੇ ਖੂਹ ਵਿੱਚ ਡਿੱਗ ਗਏ। ਜਿਸ ਵਿੱਚ 9 ਬੱਚਿਆਂ ਸਮੇਤ 13 ਜਾਣਿਆਂ ਦੀ ਮੌ ਤ ਹੋ ਗਈ ਤੇ ਦੋ ਗੰ ਭੀਰ ਜ਼  ਖਮੀ ਹਨ। ਮੌਕੇ ‘ਤੇ ਪਹੁੰਚੇ ਪਿੰਡ ਵਾਸੀ ਬਚਾਅ ਕਾਰਜ ‘ਚ ਜੁੱਟ ਗਏ। ਸੂਚਨਾ ਮਿਲਣ ‘ਤੇ ਥਾਣਾ ਨੈਬੂਆ ਨੌਰੰਗੀਆ ਦੀ ਪੁ ਲਿਸ ਵੀ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਨੇ ਬਚਾਅ ਕਾਰਜ ਕਰਦੇ ਹੋਏ ਕਈ ਲੋਕਾਂ ਨੂੰ ਬਚਾ ਲਿਆ ਪਰ ਖੂਹ ‘ਚ ਡੁੱ ਬਣ ਕਾਰਨ 13 ਲੋਕਾਂ ਦੀ ਦਰਦ ਨਾਕ ਮੌ ਤ ਹੋ ਗਈ।

ਮੋਦੀ ਨੇ ਪਰਿਵਾਰਾਂ ਨਾਲ ਜਤਾਈ ਹਮਦਰਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਮ ਰਨ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਵਾਪਰਿਆ ਹਾ ਦਸਾ ਦਿਲ ਦਹਿਲਾ ਦੇਣ ਵਾਲਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਜਾ ਨਾਂ ਗੁਆ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਜ਼ ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਹਰ ਸੰਭਵ ਮਦਦ ਵਿੱਚ ਲੱਗਾ ਹੋਇਆ ਹੈ।
 ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਟਵੀਟ ਕਰਕੇ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਥਾਣਾ ਖੇਤਰ ਵਿੱਚ ਖੂਹ ਵਿੱਚ ਡਿੱਗਣ ਨਾਲ ਹੋਏ ਹਾਦਸੇ ਵਿੱਚ ਲੋਕਾਂ ਦੀ ਮੌ ਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।