‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿੱਚ ਵੱਡੇ-ਵੱਡੇ ਵਾਅਦਿਆਂ ਰਾਹੀਂ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਚੋਣ ਮੈਨੀਫੈਸਟੋ ਵਿੱਚ ਕਿਸਾਨ, ਮੁਲਾਜ਼ਮ ਅਤੇ ਆਮ ਲੋਕਾਂ ਸਮੇਤ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ‘ਤੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੁਲਾਜ਼ਮਾਂ ਨੂੰ ਵੱਡੀ ਆਫ਼ਰ ਦਿੰਦਿਆਂ ਸੱਤਵਾਂ ਪੇ ਕਮਿਸ਼ਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਇਸ ਵਾਰ ਚੋਣ ਮੈਨੀਫੈਸਟੋ ਜਾਰੀ ਕਰਨ ਵਿੱਚ ਪੱਛੜ ਗਈ ਹੈ ਜਦਕਿ ਬੀਜੇਪੀ ਅਤੇ ਸੰਯੁਕਤ ਸਮਾਜ ਮੋਰਚਾ ਪੱਛੜ ਕੇ ਚੋਣ ਮੈਦਾਨ ਵਿੱਚ ਨਿੱਤਰੇ ਸਨ ਪਰ ਉਨ੍ਹਾਂ ਨੇ ਚੋਣ ਮੈਨੀਫੈਸਟੋ ਜਾਰੀ ਕਰਨ ਵਿੱਚ ਪਹਿਲ ਕਰ ਲਈ ਹੈ।
ਮੈਨੀਫੈਸਟੋ ‘ਚ ਕੀਤੇ ਗਏ ਵਾਅਦੇ
• ਬੁਢਾਪਾ ਪੈਨਸ਼ਨ 1500 ਤੋ ਵਧਾ ਕੇ 3100 ਰੁਪਏ ਕੀਤੀ ਜਾਵੇਗੀ।
• ਅੰਨਦਾਤਾ ਲਈ ਅਜਿਹੀਆਂ ਯੋਜਨਾਵਾਂ ਲਿਆਉਂਦੀਆਂ ਜਾਣਗੀਆਂ, ਜਿਨ੍ਹਾਂ ਨਾਲ ਉਨ੍ਹਾਂ ਦੀ ਆਮਦਨ 3 ਗੁਣਾ ਤੱਕ ਵੱਧ ਜਾਵੇਗੀ।
• ਕਿਸਾਨਾਂ ਨੂੰ ਫਲ, ਸਬਜ਼ੀਆਂ ਤੇ ਦੁੱਧ ਆਦਿ ‘ਤੇ ਵੀ ਐੱਮਐੱਸਪੀ ਦਿੱਤੀ ਜਾਵੇਗੀ।
• ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਦਿੱਤਾ ਜਾਵੇਗਾ।
• ਕਿਸਾਨਾਂ ਦੀਆਂ ਫਸਲਾਂ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਮਾ ਵੀ ਕੀਤਾ ਜਾਵੇਗਾ।
• ਸ਼ਗਨ ਸਕੀਮ 51000 ਤੋਂ ਵਧਾ ਕੇ 75000 ਰੁਪਏ ਕੀਤੀ ਜਾਵੇਗੀ।
• ਗਰੀਬਾਂ ਦੇ 5 ਲੱਖ ਮਕਾਨ ਪੰਜ ਸਾਲ ਵਿਚ ਬਣਾਏ ਜਾਣਗੇ।
• ਸਟੂਡੈਂਟ ਕਾਰਡ ਬਣਾਇਆ ਜਾਵੇਗਾ ਅਤੇ 10 ਲੱਖ ਤੱਕ ਦੀ ਲਿਮਟ ਰੱਖੀ ਜਾਵੇਗੀ।
• ਸਕੂਲਾਂ ਦੇ ਢਾਂਚੇ ਵਿੱਚ ਸੁਧਾਰ ਕੀਤਾ ਜਾਵੇਗਾ।
• ਸਰਕਾਰੀ ਹਸਪਤਾਲਾਂ ਨੂੰ ਠੀਕ ਕੀਤਾ ਜਾਵੇਗਾ।
• ਪੰਜ ਸਾਲਾਂ ਵਿੱਚ ਇੱਕ ਲੱਖ ਨੌਕਰੀ ਦਿੱਤੀ ਜਾਵੇਗੀ।
• ਪੰਜਾਬ ਵਿੱਚ ਛੇ ਯੂਨੀਵਰਸਿਟੀਆਂ ਬਣਾਈਆਂ ਜਾਣਗੀਆਂ।
• 10 ਲੱਖ ਰੁਪਏ ਦੇ ਬੀਮੇ ਨਾਲ ਭਾਈ ਕਨ੍ਹਈਆ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ।
• 25,000 ਆਬਾਦੀ ਲਈ ਮੈਗਾ ਸਕੂਲ ਖੋਲ੍ਹਣ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪ੍ਰਾਈਵੇਟ ਅਤੇ ਪਬਲਿਕ ਕਾਲਜਾਂ ਵਿੱਚ 33 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।
• ਸਾਰੀਆਂ ਸ਼੍ਰੇਣੀਆਂ ਨਾਲ ਸਬੰਧਤ ਗਰੀਬਾਂ ਲਈ 400 ਯੂਨਿਟ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ।
ਖੇਤੀਬਾੜੀ ਸਬੰਧੀ ਕੀਤੇ ਵੱਡੇ ਐਲਾਨ
• ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਨੂੰ ਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਨਾਲ ਤਾਲਮੇਲ ਕੀਤਾ ਜਾਵੇਗਾ।
• 50 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਫ਼ਸਲ ਬੀਮਾ ਯੋਜਨਾ।
• ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ 10 ਲੱਖ ਰੁਪਏ ਦਾ ਸਿਹਤ ਬੀਮਾ।
• ਛੋਟੇ ਅਤੇ ਸੀਮਤ ਕਿਸਾਨਾਂ ਲਈ ਪੈਨਸ਼ਨ ਯੋਜਨਾ ਦੀ ਸ਼ੁਰੂਆਤ।
• ਸਹਿਕਾਰੀ ਸਭਾਵਾਂ ਤੋਂ ਕਿਸਾਨਾਂ ਨੂੰ ਵਿਆਜ ਮੁਕਤ ਫ਼ਸਲੀ ਕਰਜ਼।
• ਪੂਰੀ ਨਹਿਰੀ ਸਿੰਚਾਈ ਪ੍ਰਣਾਲੀ ਦਾ ਨਵ-ਨਿਰਮਾਣ ਅਤੇ ਰੀਲਾਈਨਿੰਗ।
• ਸਿੰਚਾਈ ਲਈ ਜ਼ਮੀਨਦੋਜ਼ ਪਾਣੀ ਦੀਆਂ ਪਾਈਪਾਂ ਦਾ ਪ੍ਰੋਜੈਕਟ।
• ਕਿਸਾਨਾਂ ਲਈ ਟਿਊਬਵੈੱਲ ਕਨੈਕਸ਼ਨ ਬਣਾਣੇ ਜਾਣਗੇ।
• ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਲਈ ਕਿਸਾਨਾਂ ਨੂੰ ਦਿਨ ਦੇ ਸਮੇਂ ਮੁਫ਼ਤ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।