‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :-ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਰੂਸ ਵੱਲੋਂ ਯੂਕਰੇਨ ‘ਤੇ ਕਿਸੇ ਵੀ ਵੇਲੇ ਹਮ ਲੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਯੂਕਰੇਨ ਨੂੰ ਇੱਕ ਬਿਲੀਅਨ ਡਾਲਰ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਬਲਿੰਕਨ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਲਈ ਮਜ਼ਬੂਤ ਅੰਤਰਰਾਸ਼ਟਰੀ ਸਮਰਥਨ ਦੇਣ ਦੇ ਲਈ ਸਹਿਯੋਗੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਸੀ ਕਿ ਯੂਕਰੇਨ ਸੰਕਟ ਦੇ ਕੂਟਨੀਤਿਕ ਹੱਲ ਨੂੰ ਲੈ ਕੇ ਸਾਰੀਆਂ ਉਮੀਦਾਂ ਹਾਲੇ ਖ਼ਤਮ ਨਹੀਂ ਹੋਈਆਂ। ਯੂਕਰੇਨ ‘ਤੇ ਰੂਸ ਦੀ ਫ਼ੌਜੀ ਕਾਰਵਾਈ ਦੀ ਚਿ ਤਾਵਨੀ ਦੇ ਬਾਵਜੂਦ ਇੱਕ ਸਮਝੌਤਾ ਹਾਲੇ ਵੀ ਸੰਭਵ ਹੈ। ਦੋਵਾਂ ਨੇਤਾਵਾਂ ਨੇ ਫ਼ੋਨ ‘ਤੇ ਹੋਈ ਗੱਲਬਾਤ ਵਿੱਚ ਇਸ ‘ਤੇ ਸਹਿਮਤੀ ਜਤਾਈ ਹੈ।
ਰੂਸ ਨੇ ਯੂਕਰੇਨ ਦੀ ਸੀਮਾ ‘ਤੇ ਇੱਕ ਲੱਖ ਫ਼ੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਪਰ ਰੂਸ ਹਮ ਲਾ ਕਰਨ ਦੀ ਗੱਲ ਤੋਂ ਸ਼ੁਰੂ ਤੋਂ ਹੀ ਇਨਕਾਰ ਕਰਦਾ ਆ ਰਿਹਾ ਹੈ। ਲਗਭਗ ਦਰਜਨਾਂ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਛੱਡਣ ਦੇ ਲਈ ਕਿਹਾ ਹੈ। ਉੱਥੇ ਹੀ ਅਮਰੀਕਾਂ ਦਾ ਕਹਿਣਾ ਹੈ ਕਿ ਯੂਕਰੇਨ ‘ਤੇ ਹਵਾਈ ਹਮ ਲੇ ਕਿੱਸੇ ਵੀ ਵਕਤ ਸ਼ੁਰੂ ਹੋ ਸਕਦੇ ਹਨ। ਅਮਰੀਕਾ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਹੈ।