India

ਵਿਧਾਨ ਸਭਾ ਚੋਣਾਂ ਦਾ ਦੂਜਾ ਗੇੜ ਖ਼ਤਮ

'ਦ ਖ਼ਾਲਸ ਬਿਊਰੋ :ਵਿਧਾਨ ਸਭਾ ਚੋਣਾਂ ਦਾ ਦੂਜਾ ਗੇੜ ਅੱਜ ਸ਼ਾਮ ਨੂੰ ਖਤਮ ਹੋ ਗਿਆ। ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਸ਼ਾਮ ਤੱਕ 60 ਫ਼ੀਸਦੀ, ਗੋਆ ਵਿੱਚ 75.29 ਤੇ ਉਤਰਾਖੰਡ ਵਿੱਚ 59.37% ਫੀਸਦੀ ਵੋਟਿੰਗ ਦਰਜ ਕੀਤੀ ਗਈ।

ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਪੋਲਿੰਗ ਨੇ ਹੌਲੀ ਸ਼ੁਰੂਆਤ ਤੋਂ ਬਾਅਦ ਰਫ਼ਤਾਰ ਫੜੀ ਪਰ ਕੁਝ ਥਾਂਵਾ ਤੇ ਪਿੰਡ ਵਾਸੀਆਂ ਨੇ ਪੋਲਿੰਗ ਦਾ ਬਾਈ ਕਾਟ ਕੀਤਾ।ਇਥੇ 586 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

ਤੱਟਵਰਤੀ ਰਾਜ ਗੋਆ 'ਚ 40 ਵਿਧਾਨ ਸਭਾ ਸੀਟਾਂ ਲਈ ਮਤਦਾਨ ਹੋਇਆ। ਇਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕੁੱਲ 301 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 
ਗੋਆ ਦੇ ਮੌਜੂਦਾ ਵਿਧਾਇਕ ਚਰਚਿਲ ਅਲੇਮਾਓ ਦੇ ਸਮਰਥਕਾਂ ਵੱਲੋਂ ਆਪ ਉਮੀਦਵਾਰ ਵੈਂਜ਼ੀ ਵਿਏਗਾਸ ਨੂੰ ਘੇਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਬੇਨੌਲੀਮ ਵਿੱਚ ਤ ਣਾਅ ਪੈਦਾ ਹੋਣ ਤੇ ਇੱਕ ਉਮੀਦਵਾਰ ਵੱਲੋਂ ਪੈਸੇ ਵੰਡਣ ਦੇ ਦੀਆਂ ਖਬਰਾਂ ਸਾਹਮਣੇ ਆਈਆਂ ਹਨ। 


ਉੱਤਰਾਖੰਡ ਵਿੱਚ ਰਾਜ ਦੇ 13 ਜ਼ਿਲ੍ਹਿਆਂ ਦੇ 70 ਵਿਧਾਨ ਸਭਾ ਸੀਟਾਂ ਲਈ ਪੋਲਿੰਗ ਹੋਈ। 

ਇਥੇ ਕੇਦਾਰਨਾਥ ਹਲਕੇ ਦੇ 2 ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ
ਉੱਤਰਾਖੰਡ ਦੇ ਕੇਦਾਰਨਾਥ ਵਿਧਾਨ ਸਭਾ ਖੇਤਰ ਦੇ ਜੱਗੀ ਬਾਗਵਾਨ ਅਤੇ ਚਿਲੌਂਡ ਪਿੰਡਾਂ ਦੇ ਨਿਵਾਸੀਆਂ ਨੇ ਸੜਕ ਨਾ ਬਣਨ ਤੋਂ ਨਾ ਰਾਜ਼ ਹੋ ਕੇ ਵਿਧਾਨ ਸਭਾ ਵੋਟਾਂ ਦਾ ਬਾ ਈਕਾਟ ਕੀਤਾ।