Punjab

ਪੰਜਾਬ ਵਿੱਚ ਸ਼ਾਂਤੀ ਸਿਰਫ਼ ਕਾਂਗਰਸ ਹੀ ਕਾਇਮ ਰੱਖ ਸਕਦੀ ਹੈ:ਰਾਹੁਲ ਗਾਂਧੀ

‘ਦ ਖ਼ਾਲਸ ਬਿਊਰੋ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ਵਿੱਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਜੰਮ ਕੇ ਤਾਰੀਫ਼ ਕੀਤੀ ਤੇ ਕਿਹਾ ਕਿ ਚੰਨੀ ਗਰੀਬੀ ਨੂੰ ਗਹਿਰਾਈ ਨਾਲ ਸਮਝਦੇ ਹਨ। ਉਹਨਾਂ ਮੋਦੀ ਸਰਕਾਰ ‘ਤੇ ਵਰਦਿਆਂ ਨੋਟਬੰਦੀ ਆਮ ਲੋਕਾਂ ਦੀ ਜੇਬ ‘ਤੇ ਸਰਕਾਰ ਦਾ ਡਾਕਾ ਦਸਿਆ ‘ਤੇ ਕਿਹਾ ਕਿ ਨੋਟਬੰਦੀ-ਜੀਐਸਟੀ ਵਰਗੇ  ਕਦਮ ਸਰਕਾਰ ਨੇ ਸਿਰਫ਼ ਆਪਣੇ ਕਾਰਪੋਰੇਟਰ ਮਿਤਰਾਂ ਨੂੰ ਫਾਇਦਾ ਪਹੁੰਚਾਣ ਲਈ ਹੀ ਚੁਕਿਆ ਸੀ।

ਹਰ ਵੇਲੇ ਵਿਕਾਸ ਦੇ ਸੋਹਲੇ ਗਾਉਣ ਵਾਲੇ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਮੋਦੀ ਬੇਰੋਜ਼ਗਾਰੀ ਤੇ ਨਸ਼ਿਆਂ ਦੀ ਗੱਲ ਕਰਨ ਦੀ ਗੱਲ ਕਰਨ ਤੋਂ ਹਮੇਸ਼ਾ ਡਰਦੇ ਰਹਿੰਦੇ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ  ਖੇਤੀਬਾੜੀ ਦੇ ਕਾਲੇ ਕਾਨੂੰਨਾਂ ਦਾ ਗੱਲ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਠੰਡ ਤੇ ਕਰੋਨਾ ਵੇਲੇ ਕਿਸਾਨਾਂ ਨੂੰ ਸੜਕਾਂ ਤੇ ਬੈਠਣ ਲਈ ਮਜਬੂਰ ਹੋਣਾ ਪਿਆ ਤੇ ਉਸ ਵੇਲੇ ਕਾਂਗਰਸ ਹੀ ਕਿਸਾਨਾਂ ਨਾਲ ਸੀ। ਇਸ ਸੰਬੰਧੀ ਮੋਦੀ ਨੇ ਸਾਲ ਬਾਦ ਮੰਗੀ ਮਾਫ਼ੀ ਤਾਂ ਮੰਗੀ ਪਰ ਕੋਈ ਮੁਆਵਜਾ ਨਹੀਂ ਦਿੱਤਾ ਪਰ ਪੰਜਾਬ ਤੇ ਰਾਜਸਥਾਨ ਦੀਆਂ ਕਾਂਗਰਸ ਸਰਕਾਰਾਂ ਨੇ ਦਿਤਾ ਹੈ।

ਉਹਨਾਂ ਐਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਦਾ ਖਾਸ ਵਿਕਾਸ ਕੀਤਾ ਜਾਵੇਗਾ ਤੇ ਕਿਸਾਨ ਆਪਣੇ ਖੇਤਾਂ ਦੇ ਉਤਪਾਦ ਸਿਧਾ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਵੇਚ ਸਕਦੇ ਹਨ।

ਪੰਜਾਬ ਵਿੱਚ ਚੰਨੀ ਸਰਕਾਰ ਨੇ ਤੇਲ ਦੀ ਕੀਮਤ ਘਟਾਈ ਹੈ ਤੇ ਸਿੱਧੂ ਨੇ ਮਾਫੀਆ ਰਾਜ ਦਾ ਖਾਤਮਾ ਕਰਨ ਲਈ ਜੋ ਪੰਜਾਬ ਮਾਡਲ ਪੇਸ਼ ਕੀਤਾ ਹੈ,ਉਸ ਰਾਹੀਂ ਬਚਣ ਵਾਲਾ ਪੈਸਾ ਆਮ ਜਨਤਾ ਦੀ ਭਲਾਈ ਲਈ ਖਰਚ ਕੀਤਾ ਜਾਵੇਗਾ ।

ਇਸ ਤੋਂ ਇਲਾਵਾ ਰਾਹੁਲ ਨੇ ਪੰਜਾਬ ਵਿੱਚ  170 ਡਿਜ਼ੀਟਲ ਸਹੂਲਤਾਂ ਦੇਣ ਦਾ ਵੀ ਵਾਅਦਾ ਕੀਤਾ।

ਆਪ ‘ਤੇ ਵਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਮੁੱਹਲਾ ਕਲੀਨੀਕ ਅਸਲ ਵਿੱਚ ਕਾਂਗਰਸ ਦੀ ਦੇਣ ਹੈ ਤੇ ਇਸ ਦੀ ਸ਼ੁਰੂਆਤ ਸ਼ੀਲਾ ਦੀਕਸ਼ਤ ਨੇ ਕੀਤੀ ਸੀ ।ਆਪ ਦੇ ਰਾਜ ਦੌਰਾਨ ਕੋਰੋਨਾ ਕਾਲ ਵਿੱਚ ਲੋਕ ਤੜਫ਼ ਰਹੇ ਸੀ ਤੇ ਆਪ ਦਾ ਪਰ ਪ੍ਰਬੰਧ ਫ਼ੇਲ ਹੋ ਗਿਆ ਸੀ । ਉਦੋਂ ਸਿਰਫ਼ ਕਾਂਗਰਸ ਪਾਰਟੀ ਦੇ ਵਰਕਰ ਕੰਮ ਕਰ ਰਹੇ ਸੀ।

ਕਾਂਗਰਸ ਹੀ ਪੰਜਾਬ ਵਰਗੇ ਸਰੱਹਦੀ ਸੂਬੇ ਵਿੱਚ ਸ਼ਾਂਤੀ ਬਣਾਈ ਰਖ ਸਕਦੀ ਹੈ ਤੇ

ਚੰਨੀ ਦੇ ਰੂਪ ਵਿੱਚ ਹੀ ਪੰਜਾਬ ਨੂੰ ਸਹੀ ਲੀਡਰ ਮਿਲਿਆ ਹੈ ਜੋ ਇਥੇ ਸਹੀ ਵਿਕਾਸ ਕਰਵਾ ਸਕਦਾ ਹੈ।

ਪੰਜਾਬ ਵਿੱਚ ਨਸ਼ਿਆਂ ਬਾਰੇ ਮੈਂ ਪਹਿਲਾਂ ਗੱਲ ਕੀਤੀ ਸੀ ਪਰ ਮੇਰੇ ਤੇ ਕਿਸੇ ਨੇ ਵੀ ਧਿਆਨ ਨਹੀਂ ਸੀ ਦਿਤਾ ਪਰ ਅੱਜ ਭਾਜਪਾ ਵਾਲੇ ਖੁੱਦ ਪੰਜਾਬ ਆ ਕੇ ਇਸ ਬਾਰੇ ਬੋਲ  ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਤੇ ਕਿਸਾਨ ਅੰਦੋਲਨ ਬਾਰੇ ਵੀ ਮੈਂ ਜੋ ਕਿਹਾ ਸੀ ,ਉਹ ਸਹੀ ਸਾਬਤ ਹੋਇਆ ਹੈ।

ਇਸ ਸਮੇਂ ਪੰਜਾਬ ਨੂੰ ਸਿਰਫ਼ ਸ਼ਾਂਤੀ ਦੀ ਲੋੜ ਹੈ ਜੋ  ਸਿਰਫ਼ ਕਾਂਗਰਸ ਹੀ ਲਿਆ ਸਕਦੀ ਹੈ ਕਿਉਂਕਿ ਕਾਂਗਰਸ ਕੋਲ ਯੋਗ ਲੀਡਰਾਂ ਦੀ ਟੀਮ ਹੈ,ਜੋ ਪੰਜਾਬ ਨੂੰ ਚੰਗੀ ਤਰਾਂ ਸਮਝਦੇ ਹਨ।