India

ਸੌਦਾ ਸਾਧ ਕਦੋਂ ਖੋਲੂਗਾ ਪੱਤੇ, ਚੇਲਿਆਂ ਦੀਆਂ ਲੱਗੀਆਂ ਲਾਈਨਾਂ

‘ਦ ਖ਼ਾਲਸ ਬਿਊਰੋ : ਜਦੋਂ ਦੀ ਬਲਾ ਤਕਾਰੀ ਅਤੇ ਕਾਤ ਲ ਡੇਰਾ ਮੁੱਖੀ ਰਾਮ ਰਹੀਮ ਨੂੰ ਜ਼ਮਾ ਨਤ ਮਿਲੀ ਹੈ,ਉਦੋਂ ‘ਤੋਂ ਜਿਥੇ ਪੰਜਾਬ ਦੇ ਚੋਣ ਮੈਦਾਨ ਵਿੱਚ  ਸਿਆਸੀ ਹਲਚਲ ਵੱਧ ਗਈ ਹੈ,ਉਥੇ ਗੁੜਗਾਓਂ ਦੇ ਨਾਮ ਚਰਚਾ ਘਰ ਵਿੱਚ ਉਸ ਨੂੰ ਮਿਲਣ ਵਾਲਿਆਂ ਦੀ ਭੀੜ ਵੀ ਲਗਾਤਾਰ ਵਧਦੀ ਜਾ ਰਹੀ ਹੈ।ਇਸ ਡੇਰੇ ਦੇ ਬਾਹਰ ਕਾਫ਼ੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਰ ਹਾਲੇ ਤੱਕ ਸੌਦਾ ਸਾਧ ਨੇ ਆਪਣੀ ਬੁੱਕਲ ਦੇ ਵਿੱਚੋਂ ਪੱਤੇ ਨਹੀਂ ਖੋਲੇ ਕਿ ਉਸ ਦੇ ਚੇਲੇ ਕਿਸ ਪਾਰਟੀ ਨੂੰ ਵੋਟ ਪਾਉਣਗੇ। 

ਰਾਮ ਰਹੀਮ ਨੇ ਆਪਣਾ ਦਰਬਾਰ ਇਥੇ ਦੂਸਰੀ ਮੰਜ਼ਿਲ ਦੀ ਛੱਤ ‘ਤੇ ਤੰਬੂਆਂ ਵਿਚਕਾਰ ਲਗਾਇਆ ਹੋਇਆ ਹੈ। ਅਜਿਹੇ ਵਿੱਚ ਪ੍ਰਸ਼ਾਸਨ ਆਲੇ-ਦੁਆਲੇ ਘਰਾਂ ‘ਚੋਂ ਕਿਸੇ ਨੂੰ ਆਪਣੀ ਛੱਤ ‘ਤੇ ਵੀ ਚੜਨ ਦੀ ਇਜਾਜ਼ਤ ਨਹੀਂ ਦੇ ਰਿਹਾ।

ਇੱਥੇ ਉਸ ਦੇ ਕੁਝ ਅਜਿਹੇ ਪੈਰੋਕਾਰ ਵੀ ਪਹੁੰਚੇ ਹਨ ਜੋ ਚਰਚਾ ਘਰ ਦੇ ਬੋਰਡ ਅਤੇ ਗੇਟ ਅੱਗੇ ਹੱਥ ਜੋੜ ਕੇ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਹਨ। ਰਾਮ ਰਹੀਮ ਦੀ ਪੈਰੋਲ 28 ਫਰਵਰੀ ਤੱਕ ਹੈ ਪਰ ਇਸ ਦੌਰਾਨ 20 ਫਰਵਰੀ ਨੂੰ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਵੋਟਾਂ ਪੈਣਗੀਆਂ।  ਪੰਜਾਬ ਦੀਆਂ  ਪਿਛਲੀਆਂ ਚੋਣਾਂ ਵਿੱਚ ਡੇਰਿਆਂ ਦੀ ਅਹਿਮ ਭੂਮਿਕਾ ਰਹੀ ਸੀ।  ਪੰਜਾਬ ਦੇ ਮਾਲਵੇ ਤੋਂ ਲੈ ਕੇ ਦੁਆਬੇ ਤੱਕ ਫੈਲੇ ਡੇਰੇ ਸਿਆਸੀ ਜਿੱਤ-ਹਾਰ ਵਿਚ ਵੱਡੀ ਭੂਮਿਕਾ ਨਿਭਾਉਂਦੇ ਰਹੇ ਹਨ।