‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਵਿਰੋਧੀ ਪਾਰਟੀਆਂ ‘ਤੇ ਖੂਬ ਵਰ੍ਹੇ। ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਆਗੂ ਸਿਰਫ਼ ਤੇ ਸਿਰਫ਼ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਰਹੇ ਹਨ। ਕੱਲ੍ਹ ਅਮਿਤ ਸ਼ਾਹ ਨੇ ਵੀ ਸਿਰਫ਼ ਮੈਨੂੰ ਅਤੇ ਆਮ ਆਦਮੀ ਪਾਰਟੀ ਨੂੰ ਗਾਲ੍ਹਾਂ ਕੱਢੀਆਂ। ਚੰਨੀ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਿਰਫ਼ ਮੈਨੂੰ ਤੇ ਭਗਵੰਤ ਮਾਨ ਨੂੰ ਗਾਲ੍ਹਾਂ ਦਿੰਦੇ ਹਨ, ਸੁਖਬੀਰ ਬਾਦਲ ਦਾ ਨਾਂ ਵੀ ਨਹੀਂ ਲੈਂਦੇ। ਸੁਖਬੀਰ ਬਾਦਲ ਵੀ ਸਿਰਫ਼ ਮੈਨੂੰ ਤੇ ਭਗਵੰਤ ਮਾਨ ਨੂੰ ਹੀ ਗਾਲ੍ਹਾਂ ਕੱਢਦੇ ਹਨ, ਉਹ ਵੀ ਚੰਨੀ ਦਾ ਨਾਂ ਨਹੀਂ ਲੈਂਦੇ। ਪ੍ਰਿਅੰਕਾ ਗਾਂਧੀ ਨੇ ਵੀ ਸਿਰਫ਼ ਮੈਨੂੰ ਗਾਲ੍ਹਾਂ ਕੱਢੀਆਂ। ਇਵੇਂ ਲੱਗਦਾ ਹੈ ਕਿ ਇਹ ਸਾਰੇ ਇਕੱਠੇ ਹੋ ਕੇ ਇੱਕ ਹੀ ਭਾਸ਼ਾ ਬੋਲ ਰਹੇ ਹਨ, ਸਾਨੂੰ ਗਾਲ੍ਹਾਂ ਕੱਢ ਰਹੇ ਹਨ।
ਗਾਲ੍ਹਾਂ ਕੱਢਣ ਦਾ ਦੱਸਿਆ ਕਾਰਨ
ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਜਗ੍ਹਾ-ਜਗ੍ਹਾ ਜਾ ਕੇ ਸਿਰਫ਼ ਇਹੀ ਕਹਿ ਰਹੇ ਹਾਂ ਕਿ ਅਸੀਂ ਸਕੂਲ, ਹਸਪਤਾਲ ਵਧੀਆ ਕਰਾਂਗੇ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ। ਇਹ ਸਾਰੀਆਂ ਪਾਰਟੀਆਂ ਪੰਜਾਬ ਨੂੰ ਹਰਾਉਣ ਦੇ ਲਈ ਇਕੱਠੀਆਂ ਹੋ ਗਈਆਂ ਹਨ। ਇਹ ਪਾਰਟੀ ਸਾਡੀ ਸਰਕਾਰ ਨਹੀਂ ਬਣਨ ਦੇਣਾ ਚਾਹੁੰਦੀਆਂ ਹਨ। ਇਸੇ ਕਰਕੇ ਮੈਨੂੰ ਇਹ ਸਾਰੇ ਗਾਲ੍ਹਾਂ ਕੱਢ ਰਹੇ ਹਨ।
ਚੰਨੀ ਦੇ ਸੁਪਨੇ ‘ਚ ਭੂਤ ਬਣ ਕੇ ਆਉਂਦਾ ਹਾਂ
ਕੇਜਰੀਵਾਲ ਨੇ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਚੰਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਨੂੰ ਹੀ ਗਾਲ੍ਹਾਂ ਕੱਢਦੇ ਹਨ। ਅੱਜਕਲ੍ਹ ਉਹ ਰਾਤ ਨੂੰ ਸੌਂ ਵੀ ਨਹੀਂ ਪਾ ਰਹੇ। ਚੰਨੀ ਦੇ ਸੁਪਨੇ ਵਿੱਚ ਮੈਂ ਭੂਤ ਬਣ ਕੇ ਆਉਂਦਾ ਹਾਂ ਅਤੇ ਫਿਰ ਉਹ ਡਰ ਕੇ ਇਕਦਮ ਉੱਠ ਜਾਂਦੇ ਹਨ। ਜਿੰਨੇ ਵੀ ਆਗੂ ਪੰਜਾਬ ਨੂੰ ਲੁੱਟ ਰਹੇ ਹਨ, ਉਨ੍ਹਾਂ ਸਾਰਿਆਂ ਦੇ ਸੁਪਨੇ ਵਿੱਚ ਮੈਂ ਆਉਣ ਲੱਗ ਪਿਆ ਹਾਂ। ਚੰਨੀ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਉਹ ਕਈ ਦਿਨਾਂ ਤੋਂ ਸੁੱਤੇ ਨਹੀਂ ਹਨ, ਉਨ੍ਹਾਂ ਨੂੰ ਅਰਾਮ ਦੀ ਸਖ਼ਤ ਜ਼ਰੂਰਤ ਹੈ।
ਪੰਜਾਬ ਵਾਸੀਆਂ ਨੂੰ ਅਪੀਲ
ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਹਰਾਉਣਾ ਹੈ, ਪੰਜਾਬ ਨੂੰ ਬਚਾਉਣਾ ਹੈ। ਪਰਮਾਤਮਾ ਨੇ ਤੁਹਾਨੂੰ ਇੱਕ ਮੌਕਾ ਦਿੱਤਾ ਹੈ। ਸਾਰੀਆਂ ਰਵਾਇਤੀ ਪਾਰਟੀਆਂ ਨੂੰ ਹਰਾਉਣਾ ਹੈ ਅਤੇ ਇੱਕ ਸੱਚੀ ਇਮਾਨਦਾਰ ਪਾਰਟੀ ਨੂੰ ਜਿਤਾਉਣਾ ਹੈ। ਇਸ ਵਾਰ ਸਾਨੂੰ ਪੰਜਾਬ ਬਚਾਉਣਾ ਹੈ।
ਪੰਜਾਬ ‘ਚ ਵਾਪਰੀਆਂ ਘਟ ਨਾਵਾਂ ਗਿਣਵਾਈਆਂ
ਪਿਛਲੇ ਕੁੱਝ ਮਹੀਨਿਆਂ ਵਿੱਚ ਬੇ ਅਦਬੀ ਦੀਆਂ ਘਟ ਨਾਵਾਂ ਵਾਪਰੀਆਂ, ਲੁਧਿਆਣਾ ਵਿੱਚ ਬੰ ਬ ਧਮਾ ਕਾ ਹੋਇਆ, ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਹੋਈ, ਪਰ ਆਮ ਆਦਮੀ ਪਾਰਟੀ ਅਜਿਹਾ ਕੁੱਝ ਨਹੀਂ ਹੋਣ ਦੇਵੇਗੀ। ਸਰਹੱਦ ਪਾਰੋਂ ਨਸ਼ਾ ਆ ਰਿਹਾ ਹੈ, ਡਰੋਨ ਆ ਰਹੇ ਹਨ, ਇਸ ਸਭ ਦੇ ਪਿੱਛੇ ਭ੍ਰਿਸ਼ਟਾਚਾਰ ਹੈ। ਬੀਜੇਪੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਬੀਜੇਪੀ ਤਾਂ ਝੂਠ ਬੋਲਣ ਦੀ ਮਸ਼ੀਨ ਹੈ।
ਦਿੱਲੀ ਤੋਂ ਚੱਲਦੀ ਹੈ ਕਾਂਗਰਸ ਪਾਰਟੀ
ਪੰਜਾਬ ਵਿੱਚ ਜਦੋਂ ਵੀ ਕੋਈ ਮਸਲਾ ਹੁੰਦਾ ਹੈ ਤਾਂ ਕੇਜਰੀਵਾਲ ਪੰਜਾਬ ਆਉਂਦਾ ਹੈ। ਸਾਡੀ ਪਾਰਟੀ ਪੰਜਾਬ ਤੋਂ ਚੱਲਦੀ ਹੈ ਪਰ ਕਾਂਗਰਸ ਦੀ ਪਾਰਟੀ ਦਿੱਲੀ ਤੋਂ ਚੱਲਦੀ ਹੈ। ਉਨ੍ਹਾਂ ਦੀ ਸਾਰੀ ਕੈਬਨਿਟ ਦਿੱਲੀ ਬੈਠੀ ਹੁੰਦੀ ਹੈ। ਚੰਨੀ ਦਾ ਤਿੰਨ ਮਹੀਨਿਆਂ ਦਾ ਕੰਮ ਤਾਂ ਸਾਰੇ ਵੇਖ ਰਹੇ ਹਨ, ਗੱਡੀਆਂ ਵਿੱਚ ਨੋਟਾਂ ਦੀ ਥੱਦੀਆਂ ਮਿਲ ਰਹੀਆਂ ਹਨ।