Punjab

 ਆਪ ਵੱਲੋਂ ਸਿਰਸਾ ਖ਼ਿਲਾਫ਼ ਸ਼ਿਕਾਇਤ, ਝੂਠੀ ਖ਼ਬਰ ਫੈਲਾਉਣ ਦੇ ਦੋਸ਼

‘ਦ ਖ਼ਾਲਸ ਬਿਊਰੋ : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਝੂਠੀ ਖ਼ਬਰ ਫੈਲਾਉਣ ਦੇ ਦੋਸ਼ ਵਿੱਚ ਮੁੱਖ ਚੋਣ ਕਮਿਸ਼ਨ ਅਤੇ ਮੁਹਾਲੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਮਨਜਿੰਦਰ ਸਿਰਸਾ ਦੇ ਉਸ ਟਵਿੱਟ ਨਾਲ ਸੰਬੰਧਤ ਹੈ ,ਜਿਥੇ ਸਿਰਸਾ ਨੇ ਇਹ ਪੋਸਟ ਕਰ ਲਿਖਿਆ ਸੀ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ‘ਆਪ’ ਸਰਕਾਰ ਵੱਲੋਂ 10 ਸਾਲ ਤੋਂ ਪੁਰਾਣੇ ਵਾਹਨ ਚਲਾਉਣ ਦੀ ਇਜਾਜ਼ਤ ਖ਼ਤਮ ਕਰ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਇਸ ਸਭ ਨੂੰ  ਪੂਰੀ ਤਰ੍ਹਾਂ ਮਨਘੜਤ ਗੱਲਾਂ ਦਸਿਆ ਹੈ। ਸਿਰਸਾ ਨੂੰ ਉਕਤ ਸਮੱਗਰੀ ਆਪਣੇ ਟਵਿੱਟਰ ਹੈਂਡਲ ਤੋਂ ਹਟਾ ਕੇ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਇਹ ਸਿਰਫ਼ ਕੁਝ ਵਿਰੋਧੀ ਸਿਆਸਤਦਾਨਾਂ ਦੀ ‘ਆਪ’ ਨੂੰ ਬਦਨਾਮ ਕਰਨ ਦੀ ਸਾਜਸ਼ ਹੈ।