‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਨੇ ਪੰਜਾਬੀਆਂ ਨੂੰ 20 ਫਰਵਰੀ ਨੂੰ ਆਪ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸਾਰੇ ਬੂਥ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਵੋਟਾਂ ਨੂੰ ਕੁੱਝ ਹੀ ਦਿਨ ਬਚੇ ਹਨ ਅਤੇ ਜੇ ਅਸੀਂ ਇਹ ਦਿਨ ਪੰਜਾਬ ਦੇ ਲੇਖੇ ਲਾ ਦੇਈਏ, ਸਾਰੇ ਰਿਸ਼ਤੇਦਾਰਾਂ, ਦੋਸਤਾਂ ਨੂੰ ਵੋਟਾਂ ਪਾਉਣ ਵਾਸਤੇ ਬੂਥ ਤੱਕ ਪਹੁੰਚਾ ਦੇਈਏ ਤਾਂ ਆਪਣਾ ਸਾਰਿਆਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। 20 ਫਰਵਰੀ ਤੱਕ ਅਸੀਂ ਅਵੇਸਲੇ ਨਹੀਂ ਹੋਣਾ, ਬਾਕੀ ਮੈਨੂੰ ਉਮੀਦ ਪੂਰੀ ਹੈ ਕਿ ਅਸੀਂ ਹੀ ਜਿੱਤਾਂਗੇ।