‘ਦ ਖ਼ਾਲਸ ਬਿਊਰੋ :ਕੁੱਝ ਦਿਨ ਪਹਿਲਾਂ ਸਰੀ ਵਿਚ ਨੂੰ ਵਾਪਰੀ ਇੱਕ ਗੋ ਲੀਬਾਰੀ ਘਟਨਾ ਵਿੱਚ ਗੰ ਭੀਰ ਰੂਪ ਵਿਚ ਜ਼ ਖ਼ਮੀ ਹੋਏ ਇਕ ਨੌਜਵਾਨ ਦੀ ਮੌ ਤ ਹੋ ਗਈ ਹੈ। ਇਸ ਘਟਨਾ ਵਿਚ ਇਕ ਹੋਰ ਔਰਤ ਦੇ ਵੀ ਗੰਭੀ ਰ ਜ਼ੱਖਮੀ ਹੋਈ ਸੀ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਵੀ ਗੰਭੀ ਰ ਬਣੀ ਹੋਈ ਹੈ।
ਪੁਲਿਸ ਨੂੰ ਸਰੀ ਦੇ 104 ਐਵੇਨਿਊ ਅਤੇ 168 ਸਟਰੀਟ ਦੇ ਇਲਾਕੇ ਵਿੱਚ ਇਕ ਗੈਸ ਸਟੇਸ਼ਨ ਦੇ ਕੋਲ ਇਕ ਕਾਰ ਵਿਚ ਇਕ ਆਦਮੀ ਅਤੇ ਇਕ ਔਰਤ ਜ਼ਖ਼ ਮੀ ਹੋਏ ਮਿਲੇ ਸਨ,ਜਿਨ੍ਹਾਂ ਦੇ ਗੋ ਲੀਆਂ ਲੱਗੀਆਂ ਸਨ। ਪੁਲੀਸ ਵੱਲੋਂ ਦੋਹਾਂ ਨੂੰ ਹਸਪਤਾਲ ਦਾਖ਼ ਲ ਕਰਵਾਇਆ ਗਿਆ ਸੀ ਜਿੱਥੇ ਪੀੜਤ ਆਦਮੀ ਦੀ ਮੌ ਤ ਹੋ ਗਈ। ਇਸ ਘਟਨਾ ਨੂੰ ਗੈਂ ਗ ਗਤੀਵਿਧੀਆਂ ਨਾਲ ਸਬੰਧਿਤ ਮੰਨਿਆ ਜਾ ਰਿਹਾ ਹੈ।