India

ਉੱਤਰ ਪ੍ਰਦੇਸ਼ ‘ਚ ਪਹਿਲੇ ਪੜਾਅ ਦੀ ਵੋਟਿੰਗ ਮੁਕੰਮਲ

‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ ਵਿੱਚ ਅੱਜ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਖਤਮ ਹੋ ਚੁੱਕੀ ਹੈ ਤੇ ਸੂਬੇ ਦੇ  11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ‘ਤੇ 2 ਕਰੋੜ ਤੋਂ ਵੱਧ ਵੋਟਰਾਂ ਵਿਚੋਂ  ਦੁਪਿਹਰ  3 ਵਜ਼ੇ ਤੱਕ 48.2 ਫੀਸਦੀ ਲੋਕਾਂ ਨੇ  ਮਤਦਾਨ ਕੀਤਾ  ਜਿਹੜਾ ਕਿ 6 ਵਜ਼ੇ ਤੱਕ ਵੱਧ ਕੇ 57.79 ਪ੍ਰਤੀਸ਼ਤ ਹੋ ਗਿਆ। ਜਿਕਰਯੋਗ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ਦੀਆਂ ਜ਼ਿਆਦਾਤਰ ਸੀਟਾਂ ਪਹਿਲੇ ਪੜਾਅ ਵਿੱਚ ਸ਼ਾਮਲ ਹਨ।

ਇਸ ਦੋਰਾਨ ਕੁੱਝ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ। ਉੱਤਰ ਪ੍ਰਦੇਸ਼ ਦੇ ਕੁੱਝ ਬੂਥਾਂ ‘ਤੇ ਵੋਟਰਾਂ ਨੇ ਵੋਟਰ ਸੂਚੀ ‘ਚੋਂ ਨਾਂ ਮਿਟਾਏ ਜਾਣ ਦੀ ਸ਼ਿਕਾ ਇਤ ਕੀਤੀ। ਇਹਨਾਂ ਵਿੱਚ ਕੁੱਝ ਅਜਿਹੇ ਲੋਕ ਹਨ, ਜਿਨ੍ਹਾਂ ਨੇ ਪਿਛਲੀਆਂ ਚੋਣਾਂ ‘ਚ ਵੋਟਾਂ ਪਾਈਆਂ ਹਨ, ਪਰ ਇਸ ਵਾਰ ਉਹ ਵੋਟ ਨਹੀਂ ਪਾ ਸਕੇ ਤੇ ਬੇ ਰੰਗ ਹੀ ਵਾਪਸ ਮੁੜਨਾ ਪਿਆ।ਇਸ ਸੰਬੰਧ ਵਿੱਚ ਕੁਝ ਵੀਡਿਉ ਵੀ ਵਾਈਰਲ ਹੋਈਆਂ ਹਨ।

 ਦੂਜੇ ਪਾਸੇ ਵੋਟਿੰਗ ਦੌਰਾਨ ਕੁਝ ਈਵੀਐਮ ਖਰਾ ਬ ਹੋਣ ਦੀਆਂ ਖਬਰਾਂ ਵੀ ਆਈਆਂ। ਜਿਸ ਬਾਰੇ  ਰਾਸ਼ਟਰੀ ਲੋਕ ਦਲ ਦੇ ਮੁਖੀ ਜਯੰਤ ਚੌਧਰੀ ਨੇ ਇੱਕ ਟਵੀਟ ਵੀ ਕੀਤਾ। ਉਨ੍ਹਾਂ ਲਿਖਿਆ ਹੈ ਕਿ ਈਵੀਐਮ ਖ਼ਰਾ ਬ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ, ਅਜਿਹਾ ਲੱਗਦਾ ਹੈ ਕਿ ਨੌਜਵਾਨ ਅਤੇ ਕਿਸਾਨ ਪੂਰੇ ਗੁੱ ਸੇ ਨਾਲ ਬਟਨ ਦਬਾ ਰਹੇ ਹਨ। ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਏਨੀ ਉੱਚੀ ਨਹੀਂ ਸਗੋਂ ਪਿਆਰ ਨਾਲ ਗਠਜੋੜ ਦੇ ਹੱਕ ਵਿੱਚ ਬਟਨ ਦਬਾਓ।

ਇਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਵੀ ਈਵੀਐਮ ਖਰਾ ਬ ਹੋਣ ਦੀਆਂ ਖ਼ਬਰ ਤੇ ਟਵੀਟ ਰਾਹੀਂ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਜਿਥੇ ਵੀ ਈਵੀਐਮ ਖਰਾ ਬ ਹੋਣ ਜਾ ਫਿਰ ਜਾਣ ਬੁੱਝ ਕੇ ਮਤਦਾਨ ਨੂੰ ਹੋਲੀ ਕਰਨ ਦੀ ਖ਼ਬਰ ਆ ਰਹੀ ਹੈ,ਉਥੇ ਕਾਰਵਾਈ ਕੀਤੀ ਜਾਵੇ।

ਇਸ ਦੌਰਾਨ ਇੱਕ ਵਿਅਕਤੀ ‘ਤੇ ਚੋਣ ਜਾਬਤੇ ਦੀ ਉਲੰਘਣਾ ਲਈ  ਐਫਆ ਈਆਰ ਵੀ ਦਰ ਜ਼ ਹੋਈ ਹੈ।

ਮੇਰਠ ਦੇ ਲੁਬਕਸੂਰ ਪਿੰਡ ਵਿੱਚ ਇੱਕ ਮਸਜਿਦ ਦੇ ਲਾਊਡਸਪੀਕਰ ਤੋਂ ਕਥਿਤ ਤੌਰ ‘ਤੇ ਲੋਕਾਂ ਤੋਂ  ਇੱਕ ਖਾਸ ਚੋਣ ਨਿਸ਼ਾਨ  ਲਈ ਵੋਟ ਮੰਗਣ ਦੇ ਦੋ ਸ਼ ਵਿੱਚ ਇੱਕ ਵਿਅਕਤੀ ਦੇ ਖਿਲਾਫ ਐਫਆ ਈਆਰ ਦਰਜ ਕੀਤੀ ਗਈ ।

ਇਸ ਸਭ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਨ ਸ਼ੇ ਦੀ ਵਰਤੋਂ ਤੇ ਆਮ ਲੋਕਾਂ ਨਾਲ ਧੱਕੇ ਸ਼ਾਹੀ ਤੇ ਕੁੱਝ ਪਾਰਟੀਆਂ ਦੇ ਵਰਕਰਾਂ ਦੇ ਆਪਸ ਵਿੱਚ ਤੇ ਸੁੱਰ ਖਿਆ ਅਮਲੇ ਨਾਲ ਭਿ ੜਨ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ।

ਯੂਪੀ ਸਰਕਾਰ ਦੇ ਕੁੱਝ ਖਾਸ ਮੰਤਰੀਆਂ ਦੇ ਨਾਲ ਨਾਲ ਬਾਕਿ ਉਮੀਦਵਾਰਾਂ  ਦੀ ਕਿਸਮਤ ਦਾ ਫ਼ੈਸਲਾ ਅੱਜ ਇਵੀਐਮ ਦੇ ਡੱਬੇ ਵਿੱਚ ਬੰਦ ਹੋ ਗਿਆ ਹੈ ਤੇ ਇਹ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਜਨਤਾ ਕਿਸ ਨੂੰ ਚੁਣ ਕੇ ਸੰਸਦ ਵਿੱਚ ਭੇਜਦੀ ਹੈ ਤੇ ਕਿਸ ਦੀ ਜ਼ਮਾ ਨਤ ਜ਼ ਬਤ ਹੁੰਦੀ ਹੈ।