Punjab

36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਕਈਆਂ ਨੂੰ ਡਾਂ ਗਾਂ ਮਾ ਰ ਕੇ ਨੌਕਰੀਓਂ ਕੱਢਿਆ : ਮਜੀਠੀਆ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨੇ ਕੱਸਦਿਆਂ ਕਿਹਾ ਕਿ ਸਿੱਧੂ ਨੇ ਮੰਤਰੀ ਬਣਕੇ ਅਤੇ ਐਮ ਪੀ ਬਣਕੇ ਵੀ ਅੰਮ੍ਰਿਤਸਰ ਦਾ ਕੁੱਝ ਨਹੀਂ ਸਵਾਰਿਆ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਕਦੇ ਵੀ ਲੋਕਾਂ ਦੀ ਸਾਰ ਨਹੀਂ ਲਈ, ਇਸੇ ਗੱਲ ਦਾ ਲੋਕਾਂ ਦੇ ਮਨਾਂ ‘ਚ ਰੋਸ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਹਰ ਵਾਰ ਪੰਜਾਬ ਅਤੇ ਪੰਜਾਬੀਆਂ ਨਾਲ ਧੋ ਖਾ ਕਰਦੀ ਆ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵੇ ਤੋਂ ਵੀ ਕਾਂਗਰਸ ਸਰਕਾਰ ਨੇ ਮੂੰਹ ਫੇਰ ਲਿਆ ਹੈ। ਉਨ੍ਹਾਂ ਨੇ ਕਿਹਾ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਕਾਂਗਰਸ ਸਰਕਾਰ ਵੱਲੋਂ ਕਈ ਮੁਲਾਜ਼ਾਮਾਂ ਨੂੰ ਡਾਂ ਗਾਂ ਮਾ ਰ ਕੇ ਨੌਕਰੀਆਂ ਚੋਂ ਕੱਢ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾ ਨਾਲ ਧੱਕਾ ਕਰਦੀ ਰਹੀ। ਨੋਕਰੀ ਵਿਚ ਘਪਲੇਬਾਜੀ ਕੀਤੀ ਤੇ ਲੋਕਾ ਤੋ ਨੌਕਰੀ ਦੇ ਨਾ ਤੇ ਪੈਸੇ ਇਕੱਠੇ ਕਰਕੇ ਆਪਣੀਆ ਜੇਬਾਂ ਭਰੀਆਂ ਹਨ।  

ਅੰਮ੍ਰਿਤਸਰ ਵਿਖੇ ਇੱਕ ਇੱਕਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿੱਧੂ ਆਪਣੇ ਆਪ ਨੂੰ ਕਾਂਗਰਸ ਦਾ ਚਿਹਰਾ ਦੱਸ ਰਿਹਾ ਹੈ। ਉਨ੍ਹਾਂ ਨੇ ਸਿੱਧੂ ਦਾ ਮਜ਼ਾਕ ਉਡਾਦਿਆਂ ਕਿਹਾ ਕਿ ਤੈਨੂੰ ਤਾਂ ਰਾਹੁਲ ਗਾਂਧੀ ਨੇ ਪਾਰਟੀ ਦਾ ਚਿਹਰਾ ਨਹੀਂ ਸਮਝਿਆ ਤਾਂ ਪੰਜਾਬ ਦੇ ਲੋਕ ਕਿੱਥੋਂ ਸਮਝਣਗੇ ।

ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਖਾਤਰ ਹਮੇਸ਼ਾ ਆਵਾਜ ਬੁਲੰਦ ਕੀਤੀ ਹੈ। ਇਸਦੇ ਨਾਲ  ਉਨ੍ਹਾਂ  ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਲਈ ਜੋ ਸੰਘਰਸ਼ ਉਨ੍ਹਾਂ ਦੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੋਰ ਕੋਈ ਨਹੀਂ ਕਰ ਸਕਦਾ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਹਮੇਸ਼ਾ ਗਰੀਬਾਂ ਦੇ ਲਈ ਜੂਝਦੇ ਰਹੇ ਹਨ ਪੰਜਾਬ ਵਿੱਚ ਦੋਵੇਂ ਪਾਰਟੀਆਂ ਮਿਲ ਕੇ ਬਹੁਤ ਹੀ ਵਧੀਆ ਕੰਮ ਕਰੇਗੀ