India

ਲਖ਼ੀਮਪੁਰ ਖੀਰੀ ਮਾਮਲੇ ‘ਚ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾ ਨਤ


'ਦ ਖ਼ਾਲਸ ਬਿਊਰੋ :ਲਖੀਮਪੁਰ ਹਿੰ ਸਾ ਮਾਮਲੇ ਦੇ ਮੁੱਖ ਦੋ ਸ਼ੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਤੋਂ ਜ਼ਮਾ ਨਤ ਮਿਲ ਗਈ ਹੈ।
3 ਅਕਤੂਬਰ ਨੂੰ ਲਖੀਮਪੁਰ ਖੇੜੀ ਵਿੱਚ ਚਾਰ ਕਿਸਾਨਾਂ ਨੂੰ ਕਾਰ ਥੱਲੇ ਦੇ ਕੇ  ਮਾ ਰ ਦਿਤਾ ਗਿਆ ਸੀ।ਇਹਨਾਂ ਵਿੱਚੋਂ ਇੱਕ ਕਾਰ ਆਸ਼ੀਸ਼ ਮਿਸ਼ਰਾ ਦੀ ਸੀ। ਉੱਤਰ ਪ੍ਰਦੇਸ਼ ਪੁਲਿ ਸ ਦੀ ਐਸਆ ਈਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਿਛਲੇ ਮਹੀਨੇ ਹੀ ਇਸ ਮਾਮਲੇ ਵਿੱਚ ਚਾਰ ਜਸ਼ੀਟ ਦਾਇਰ ਕੀਤੀ ਗਈ ਸੀ। ਪੰਜ ਹਜ਼ਾਰ ਪੰਨਿਆਂ ਦੀ ਚਾਰ ਜਸ਼ੀਟ ਨੂੰ ਲਖੀਮਪੁਰ ਦੀ ਅਦਾਲਤ ਵਿੱਚ ਪੇ ਸ਼ ਕੀਤਾ ਗਿਆ ਸੀ।
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਇਸ ਮਾਮਲੇ 'ਚ ਮੁੱਖ ਦੋ ਸ਼ੀ ਹੈ ਤੇ ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ ਦੇ ਨਾਲ ਨਾਲ 12 ਹੋਰ ਲੋਕਾਂ ਦੇ ਨਾਮ ਵੀ ਇਸ ਮਾਮਲੇ ਵਿੱਚ ਸ਼ਾਮਲ ਹਨ।
3 ਅਕਤੂਬਰ, 2021 ਨੂੰ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਇਲਾਕੇ ਵਿੱਚ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਵਿਰੋ ਧ ਕਰ ਰਹੇ ਕਿਸਾਨਾਂ ਨੂੰ ਇੱਕ ਥਾਰ ਕਾਰ ਨੇ ਟੱਕ ਰ ਮਾ ਰ ਦਿੱਤੀ, ਜੋ ਕਿ ਆਸ਼ੀਸ਼ ਮਿਸ਼ਰਾ ਦੀ ਸੀ।
ਇਸ ਘਟਨਾ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਨੇ ਕਾਰ ਥੱਲੇ ਆ ਕੇ ਜਾਨ ਗੁ ਆ ਲਈ ਸੀ, ਜਦੋਂ ਕਿ ਕਾਰ ਵਿੱਚ ਸਵਾਰ ਤਿੰਨ ਲੋਕਾਂ ਨੂੰ ਮੌਕੇ 'ਤੇ ਮੌਜੂਦ ਭੀੜ ਨੇ ਕੁਟ ਕੁਟ ਕੇ ਮਾ ਰ ਦਿੱਤਾ ਸੀ ਤੇ ਇਸ ਹਿੰ ਸਾ ਵਿੱਚ ਕੁੱਲ ਅੱਠ ਲੋ ਕ ਮਾ ਰੇ ਗਏ ਸਨ।