India

“ਮੈਂ ਕਦੇ ਵੀ ਹਿਜਾਬ ਜਾਂ ਬੁਰਕਾ ਦੇ ਪੱਖ ‘ਚ ਨਹੀਂ ਰਿਹਾ” – ਮਸ਼ਹੂਰ ਗੀਤਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਟਕਾ ਵਿੱਚ ਵਿਦਿਆਰਥਣਾਂ ਨੂੰ ਹਿਜਾਬ ਨਾ ਪਾਉਣ ਦੇਣ ਦਾ ਮਸਲਾ ਕਾਫ਼ੀ ਗਰਮਾ ਗਿਆ ਹੈ। ਵੱਖ-ਵੱਖ ਸ਼ਖਸੀਅਤਾਂ ਵੱਲੋਂ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਹਿਜਾਬ ਵਿਵਾਦ ਬਾਰੇ ਬੋਲਦਿਆਂ ਕਿਹਾ ਕਿ ਉਹ ਕਦੇ ਵੀ ਹਿਜਾਬ ਜਾਂ ਬੁਰਕਾ ਦੇ ਪੱਖ ਵਿੱਚ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਉਹ ਆਪਣੇ ਇਸੇ ਰੁਖ਼ ‘ਤੇ ਕਾਇਮ ਹਨ

ਜਾਵੇਦ ਅਖ਼ਤਰ ਨੇ ਇੱਕ ਟਵੀਟ ਕਰਕੇ ਕਿਹਾ ਕਿ ਉਹ ਕਦੇ ਵੀ ਹਿਜਾਬ ਜਾਂ ਬੁਰਕਾ ਦੇ ਪੱਖ ਵਿੱਚ ਨਹੀਂ ਰਹੇ ਹਨ ਪਰ ਨਾਲ ਹੀ ਉਨ੍ਹਾਂ ਗੁੰ ਡਿਆਂ ਦੀ ਭੀੜ ਦੇ ਲਈ ਮੇਰੇ ਮਨ ਵਿੱਚ ਨਫ਼ਰਤ ਹੈ ਜੋ ਕੁੱਝ ਲੜਕੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਸ ਵਿੱਚ ਉਹ ਸਫ਼ਲ ਨਹੀਂ ਹੋ ਰਹੇ ਹਨ। ਕੀ ਇਹ ਉਨ੍ਹਾਂ ਦੀ ਮਰਦਾਨਗੀ ਦਾ ਸੰਕਲਪ ਹੈ ? ਬਹੁਤ ਅਫ਼ਸੋਸ ਦੀ ਗੱਲ ਹੈ।

ਉੱਧਰ ਅਸਾਉੱਦਦੀਨ ਓਵੈਸੀ ਅਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਔਰਤਾਂ ਦਾ ਅਧਿਕਾਰ ਹੈ ਕਿ ਉਹ ਕੀ ਪਾਉਣਾ ਚਾਹੁੰਦੀਆਂ ਹਨ। ਦੂਜੇ ਪਾਸੇ ਬੀਜੇਪੀ ਅਤੇ ਸ਼ਿਵਸੈਨਾ ਨੇ ਕਿਹਾ ਕਿ ਕਾਲਜ ਵਿੱਚ ਯੂਨੀਫਾਰਮ ਪਾਉਣੀ ਚਾਹੀਦੀ ਹੈ ਅਤੇ ਸਿੱਖਿਆ ਦੇ ਕੇਂਦਰ ਨੂੰ ਧਾਰਮਿਕ ਮੁੱਦਿਆਂ ਤੋਂ ਅਲੱਗ ਰੱਖਣਾ ਚਾਹੀਦਾ ਹੈ