‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਟਕ ਦੇ ਹਿਜਾਬ ਵਿਵਾਦ ‘ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੂੰ ਤਲਬ ਕਰਕੇ ਆਪਣੀ ਚਿੰਤਾ ਪ੍ਰਗਟਾਈ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਸੂਬੇ ਕਰਨਾਟਕਾ ਵਿੱਚ ਮੁਸਲਿਮ ਵਿਦਿਆਰਥੀਆਂ ਦੇ ਹਿਜਾਬ ਪਾਉਣ ‘ਤੇ ਲੱਗੀ ਪਾਬੰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਆਸਿਮ ਇਫ਼ਤਖਾਰ ਅਹਮਿਤ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਕਰਨਾਟਕਾ ਵਿੱਚ ਮੁਸਲਿਮ ਵਿਦਿਆਰਥੀਆਂ ਦੇ ਹਿਜਾਬ ਪਾਉਣ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਦੀ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਡਿਪਲੋਮੈਂਟ ਨੂੰ ਪਾਕਿਸਤਾਨ ਦੀ ਇਸ ਚਿੰਤਾ ਤੋਂ ਵੀ ਜਾਣੂ ਕਰਵਾਇਆ ਗਿਆ ਹੈ ਕਿ ਧਾਰਮਿਕ ਅਸਹਿਣਸ਼ੀਲਤਾ, ਨਕਾਰਾਤਮਕ ਸਟੀਰੀਓਟਾਈਪਿੰਗ, ਮੁਸਲਮਾਨਾਂ ਉੱਤੇ ਧੱਬਾ ਲਗਾਉਣਾ ਅਤੇ ਉਨ੍ਹਾਂ ਦੇ ਖਿਲਾਫ਼ ਭੇਦ-ਭਾਵ ਦਿੱਲੀ ਦੇ ਦੰ ਗਿਆਂ ਦੇ ਦੋ ਸਾਲ ਤੋਂ ਬਾਅਦ ਵੀ ਬੇਰੋਕਟੋਕ ਜਾਰੀ ਹੈ।
ਕੀ ਹੈ ਹਿਜਾਬ ਵਿਵਾਦ ?
ਕਰਨਾਟਕ ਦੇ ਉਡੁਪੀ ਜ਼ਿਲ੍ਹੇ ਵਿੱਚ ਇੱਕ ਕਾਲਜ ਵਿੱਚ ਹਿਜਾਬ ਪਾਉਣ ‘ਤੇ ਪਾਬੰਦੀ ਦੇ ਖਿਲਾਫ਼ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਉਡੁਪੀ ਕਰਨਾਟਕਾ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ ਸ਼ਾਮਿਲ ਹੈ, ਜੋ ਸੰਪਰਦਾਇਕ ਤੌਰ ‘ਤੇ ਸੰਵੇਦਨਸ਼ੀਲ ਹੈ।
ਉਕਤ ਕਾਲਜ ਨੇ ਕਿਹਾ ਕਿ ਉਸਨੇ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਹਿਜਾਬ ਪਾਉਣ ਤੋਂ ਨਹੀਂ ਰੋਕਿਆ ਬਲਕਿ ਸਿਰਫ਼ ਕਲਾਸਰੂਮ ਵਿੱਚ ਹਿਜਾਬ ਉਤਾਰ ਕੇ ਆਉਣ ਲਈ ਕਿਹਾ ਹੈ। ਪਰ ਪ੍ਰਦ ਰਸ਼ਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਲਾਸ ਦੇ ਅੰਦਰ ਵੀ ਉਨ੍ਹਾਂ ਨੂੰ ਹਿਜਾਬ ਪਾਉਣ ਦਿੱਤਾ ਜਾਵੇ। ਹਿਜਾਬ ਪਾਉਣ ਤੋਂ ਰੋਕੇ ਜਾਣ ‘ਤੇ ਵਿਦਿਆਰਥੀਆਂ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦੇ ਕਹਿਣਾ ਹੈ ਕਿ ਹਿਜਾਬ ਪਾਉਣਾ ਉਨ੍ਹਾਂ ਦਾ ਸੰਵਿਧਾਨਿਕ ਹੱਕ ਹੈ, ਇਸ ਲ਼ਈ ਉਨ੍ਹਾਂ ਨੂੰ ਹਿਜਾਬ ਪਾਉਣ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ।
ਦੂਜੇ ਕਾਲਜਾਂ ਤੱਕ ਕਿਵੇਂ ਪਹੁੰਚਿਆਂ ਵਿਵਾਦ ?
ਉਡੁਪੀ ਦੇ ਕਾਲਜ ਵਿੱਚ ਪ੍ਰਦ ਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਇਸ ਤੋਂ ਬਾਅਦ ਕੁੱਝ ਹੋਰ ਕਾਲਜਾਂ ਵਿੱਚ ਹਿੰਦੂ ਵਿਦਿਆਰਥੀਆਂ ਨੇ ਭਗਵਾ ਸ਼ਾਲ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਕਿ ਹਿਜਾਬ ਅਤੇ ਭਗਵਾ ਸ਼ਾਲ ਦੋਵੇਂ ਹੀ ਕਾਲਜ ਦੇ ਕੈਂਪਸ ਵਿੱਚ ਨਹੀਂ ਚੱਲਣਗੇ।
ਬੀਤੇ ਹਫ਼ਤੇ ਕਰਨਾਟਕਾ ਦੇ ਉਡੁਪੀ ਜ਼ਿਲ੍ਹੇ ਦੇ ਕੁੰਦਾਪੁਰ ਵਿੱਚ ਇੱਕ ਕਾਲਜ ਦੇ ਐਂਟਰੀ ਗੇਟ ਦੇ ਬਾਹਰ ਖੜੀਆਂ ਹਿਜਾਬ ਪਾਈਆਂ ਵਿਦਿਆਰਥਣਾਂ ਦਾ ਵੀਡੀਓ ਵਾਇਰਲ ਹੋਇਆ, ਜਿਸ ਤੋਂ ਬਾਅਦ ਵਿਵਾਦ ਹੋਰ ਭਖ ਗਿਆ। ਹਿੰਦੂ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਵੀ ਹਿਜਾਬ ਪਾਉਣ ਵਾਲੀਆਂ ਵਿਦਿਆਰਥਣਾਂ ਦੇ ਖਿਲਾਫ਼ ਮਾਰਚ ਸ਼ੁਰੂ ਕਰ ਦਿੱਤਾ। ਹਾਲਾਂਕਿ, ਮੰਗਲਵਾਰ ਤੱਕ ਸਭ ਸ਼ਾਂਤੀਪੂਰਵਕ ਚੱਲ ਰਿਹਾ ਸੀ। ਮਾਮਲੇ ਵਿੱਚ ਵਿਦਿਆਰਥੀਆਂ ਦੀ ਪਟੀਸ਼ਨ ‘ਤੇ ਕੋਰਟ ਵਿੱਚ ਸੁਣਵਾਈ ਦੇ ਕੁੱਝ ਘੰਟੇ ਪਹਿਲਾਂ ਹੀ ਕੁੱਝ ਸ਼ਹਿਰਾਂ ਵਿੱਚ ਵਿਦਿਆਰਥੀਆਂ ਵੱਲੋਂ ਪੱਥ ਰਬਾਜੀ ਵਰਗੀਆਂ ਘਟ ਨਾਵਾਂ ਸਾਹਮਣੇ ਆਈਆਂ।
ਸ਼ਿਵਮੋਗਾ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦਾ ਇੱਕ ਸਮੂਹ ਕਾਲਜ ਵਿੱਚ ਭਗਵਾ ਝੰਡਾ ਲਹਿਰਾਉਂਦਿਆਂ ਕੈਮਰੇ ਵਿੱਚ ਕੈਦ ਹੋ ਗਿਆ ਜਿਸ ਤੋਂ ਬਾਅਦ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ।
ਇੱਕੋ ਵੇਲੇ ਗੂੰਜੇ ‘ਜੈ ਸ਼੍ਰੀ ਰਾਮ’ ਤੇ ’ਅੱਲ੍ਹਾ ਹੂ ਅਕਬਰ’ ਦੇ ਨਾਅਰੇ
ਉਸੇ ਦਿਨ ਮਾਂਡਿਆ ਜ਼ਿਲ੍ਹੇ ਵਿੱਚ ਹਿਜਾਬ ਪਾਈ ਇੱਕ ਵਿਦਿਆਰਥਣ ਨੂੰ ਭਗਵੇ ਕੱਪੜੇ ਪਹਿਨੇ ਕੁੱਝ ਨੌਜਵਾਨਾਂ ਦੀ ਇੱਕ ਭੀੜ ਨੇ ਘੇਰ ਲਿਆ ਅਤੇ ਲਗਾਤਾਰ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਏ ਇਸ ਤੋਂ ਬਾਅਦ ਜਵਾਬ ਵਿੱਚ ਮੁਸਕਾਨ ਨਾਂ ਦੀ ਇਸ ਵਿਦਿਆਰਥਣ ਨੇ ਤੇਜ਼ ਆਵਾਜ਼ ਵਿੱਚ ‘ਅੱਲ੍ਹਾ ਹੂ ਅਕਬਰ’ ਦਾ ਨਾਅਰਾ ਲਗਾਇਆ ਇਹ ਵੀਡੀਓ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਵਾਇਰਲ ਹੋਇਆ।
ਪਾਕਿਸਤਾਨੀ ਸੋਸ਼ਲ ਮੀਡੀਆ ਯੂਜ਼ਰਸ ਨੇ ਮੁਸਕਾਨ ਨੂੰ ਸ਼ੇਰਨੀ ਦੱਸਿਆ। ਉੱਥੇ ਹੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਮੰਤਰੀਆਂ ਨੇ ਇਸ ਘਟ ਨਾ ਦੇ ਜ਼ਰੀਏ ਭਾਰਤ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਕੱਸਿਆ। ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਵੀ ਕਿਹਾ ਕਿ ਭਾਰਤੀ ਨੇਤਾ ਮੁਸਲਿਮ ਔਰਤਾਂ ਨੂੰ ਹਾਸ਼ੀਏ ‘ਤੇ ਜਾਣ ਤੋਂ ਰੋਕਣ।
ਸੂਬਾ ਸਰਕਾਰ ਦਾ ਸਪੱਸ਼ਟੀਕਰਨ
ਕਰਨਾਟਕ ਦੇ ਸਿੱਖਿਆ ਮੰਤਰੀ ਨਾਗੇਸ਼ ਬੀਸੀ ਨੇ ਕਾਲਜ ਪ੍ਰਸ਼ਾਸਨ ਦਾ ਸਮਰਥਨ ਕਰਦਿਆਂ ਕਿਹਾ ਕਿ ਕੈਂਪਸ ਵਿੱਚ ਭਗਵੇ ਕੱਪੜੇ ਅਤੇ ਹਿਜਾਬ, ਦੋਵਾਂ ‘ਤੇ ਹੀ ਰੋਕ ਲੱਗਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਵਿਦਿਆਰਥੀਆਂ ਨੂੰ ਕੁੱਝ ਲੋਕ ਗੁੰਮਰਾਹ ਕਰ ਰਹੇ ਹਨ ਅਤੇ ਪ੍ਰਦਰ ਸ਼ਨ ਦੇ ਲਈ ਉਕਸਾ ਰਹੇ ਹਨ। ਮੁੱਖ ਮੰਤਰੀ ਬਾਸਵਰਾਜ ਐੱਸ ਬੋਮਈ ਅਤੇ ਸੂਬੇ ਦੇ ਗ੍ਰਹਿ ਮੰਤਰੀ ਨੇ ਵਿਦਿਆਰਥੀਆਂ ਦੇ ਨਾਲ-ਨਾਲ ਨੂੰ ਸਾਰੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਇਸ ਪੂਰੇ ਘਟ ਨਾਕ੍ਰਮ ਨੂੰ ਲੈ ਕੇ ਮੁਸਲਮਾਨ ਵਿਦਿਆਰਥੀਆਂ ਨੇ ਕਰਨਾਟਕਾ ਹਾਈਕੋਰਟ ਦਾ ਦਰਵਾਜ਼ਾ ਘੜਕਾਇਆ। ਬੁੱਧਵਾਰ ਨੂੰ ਜਸਟਿਸ ਕ੍ਰਿਸ਼ਨਾ ਦੀਕਸ਼ਤ ਨੇ ਦੋ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਮਾਮਲੇ ਨੂੰ ਵੱਡੀ ਬੈਂਚ ਕੋਲ ਭੇਜ ਦਿੱਤਾ ਵੱਡੀ ਬੈਂਚ ਅੱਜ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਦੇ ਦੌਰਾਨ ਜਸਟਿਸ ਕ੍ਰਿਸ਼ਨਾ ਦੀਕਸ਼ਤ ਨੇ ਕੈਂਪਸ ਦੇ ਬਾਹਰ ਅਤੇ ਅੰਦਰ ਹਿੰ ਸਾ ‘ਤੇ ਚਿੰਤਾ ਜਤਾਈ ਹੈ ਅਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਅਦਾਲਤ ਉਨ੍ਹਾਂ ਵਿਦਿਆਰਥੀਆਂ ਦੀ ਪਟੀਸ਼ਨ ਉੱਤੇ ਸੁਣਵਾਈ ਕਰ ਰਹੇ ਹੈ ਜਿਨ੍ਹਾਂ ਨੇ ਹਿਜਾਬ ‘ਤੇ ਰੋਕ ਨੂੰ ਚੁਣੌਤੀ ਦਿੱਤੀ ਸੀ। ਅੱਜ ਵੱਡੀ ਬੈਂਚ ਵੱਲੋਂ ਦੁਪਹਿਰ 2:30 ਵਜੇ ਇਸ ਮਾਮਲੇ ਦੀ ਸੁਣਵਾਈ ਕਰੇਗੀ।