India

ਭਗਵਾਂ ਝੰਡਾ ਲਹਿਰਾਉਣ ‘ਤੇ ਭ ਖਿਆ ਵਿ ਵਾਦ

ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਕਰਨਾਟਕ ਘਟਨਾ ਦੇ ਨਾਲ ਸੰਬੰਧਿਤ ਇੱਕ ਵਾਈਰਲ ਵੀਡੀਉ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਦਾਅਵਾ ਕੀਤਾ ਕਿ ਕੈਂਪਸ ਵਿੱਚ ਰਾਸ਼ਟਰੀ ਝੰਡੇ ਦੀ ਜਗਾ ਤੇ ਭਗਵਾ ਝੰਡਾ ਲਗਾਉਣ ਤੋਂ ਬਾਅਦ ਇੱਕ ਵੱਡਾ ਵਿ ਵਾਦ ਖੜ੍ਹਾ ਹੋ ਗਿਆ ਹੈ।

ਵਰਣਯੋਗ ਹੈ ਕਿ ਕਰਨਾਟਕ ਵਿੱਚ ਹਿਜਾਬ ਪਾਬੰ ਦੀ ਨੂੰ ਲੈ ਕੇ ਚੱਲ ਰਹੇ ਵਿ ਵਾਦ ਦੇ ਵਿਚਕਾਰ, ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸ਼ਿਮੋਗਾ ਦੇ ਇੱਕ ਕਾਲਜ ਵਿੱਚ ਇੱਕ ਲੜਕੇ ਨੂੰ ਖੰਭੇ ‘ਤੇ ਚੜ੍ਹ ਕੇ ਭਗਵਾ ਝੰਡਾ ਲਹਿਰਾਉਂਦੇ ਹੋਏ ਦਿਖਾਇਆ ਗਿਆ ਹੈ।

ਇਸ ਸੰਬੰਧੀ ਕੀਤੇ ਟਵੀਟ ਵਿੱਚ, ਸ਼ਿਵਕੁਮਾਰ ਨੇ ਕਿਹਾ: “ਕਰਨਾਟਕ ਦੇ ਕੁਝ ਵਿਦਿਅਕ ਅਦਾਰਿਆਂ ਵਿੱਚ ਸਥਿਤੀ ਇੰਨੀ ਹੱਥੋਂ ਬਾਹਰ ਹੋ ਗਈ ਹੈ ਕਿ ਇੱਕ ਮਾਮਲੇ ਵਿੱਚ ਰਾਸ਼ਟਰੀ ਝੰਡੇ ਦੀ ਥਾਂ ਭਗਵਾ ਝੰਡੇ ਨੇ ਲੈ ਲਿਆ ਹੈ। ਮੈਨੂੰ ਲੱਗਦਾ ਹੈ ਕਿ ਕਾਨੂੰਨ ਨੂੰ ਬਹਾਲ ਕਰਨ ਲਈ ਪ੍ਰਭਾਵਿਤ ਸੰਸਥਾਵਾਂ ਨੂੰ ਇੱਕ ਹਫ਼ਤੇ ਲਈ ਬੰ ਦ ਕਰ ਦੇਣਾ ਚਾਹੀਦਾ ਹੈ।