Punjab

ਬਸਪਾ ਪ੍ਰਧਾਨ ਕੁਮਾਰੀ ਮਾਇਆਵਤੀ ਦੀ ਪੰਜਾਬ ਫੇਰੀ

‘ਦ ਖ਼ਾਲਸ ਬਿਊਰੋ : ਬਸਪਾ ਸੁਪਰੀਮੋ ਮਾਇਆਵਤੀ ਨੇ ਨਵਾਂ ਸ਼ਹਿਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੂੰ ਮੁੱਖ ਮੰਤਰੀ ਚਿਹਰਾ ਬਣਾਉਣਾ  ਉਹਨਾਂ ਦੀ ਮਜਬੂਰੀ ਹੈ। ਉਨ੍ਹਾਂ ਨੇ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਉਹਨਾਂ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ਼ ਕੀਤੀ ਤੇ ਉਹਨਾਂ ਦੇ ਚੋਣ ਲੜਨ ਦਾ ਫੈਸਲਾ ਕਾਬਿਲੇ ਤਾਰੀਫ ਹੈ। ਸਵਿਧਾਨ ਨਿਰਮਾਤਾ ਡਾ.ਭੀਮ ਰਾਉ ਅੰਬੇਦਕਰ ਤੇ ਕਾਂਸ਼ੀ ਰਾਮ ਨੂੰ ਯਾਦ ਕਰਦੇ ਹੋਏ  ਉਹਨਾਂ ਕਿਹਾ ਕਿ ਸਾਡੀ ਪਾਰਟੀ ਨੇ ਇਹਨਾਂ ਦੇ ਅਧੂਰੇ ਕੰਮ ਨੂੰ  ਪੂਰਾ ਕਰਨ ਲਈ ਪੰਜਾਬ ਵਿੱਚ ਅਕਾਲੀ ਦਲ  ਨਾਲ ਗਠਬੰਧਨ ਕੀਤਾ ਹੈ। ਕਾਂਗਰਸ ਪਾਰਟੀ ਪਿਛੜਾ ਵਰਗ ਵਿਰੋਧੀ ਪਾਰਟੀ ਹੈ ਤੇ ਇਹ ਗਰੀਬ ਤਬੱਕੇ ਦਾ ਕੋਈ ਭਲਾ ਨਹੀਂ ਕਰ ਸਕਦੀ ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਚੋਣ ਰੈਲੀ ਵਿੱਚ ਕਿਹਾ ਅਕਾਲੀ ਬਸਪਾ ਗੱਠਜੋੜ ਇਤਿਹਾਸਕ ਗੱਠਜੋੜ ਹੈ। ਉਹਨਾਂ ਮਾਇਆਵਤੀ ਦੀ ਯੂਪੀ ਸਰਕਾਰ ਦੀ ਸੂਬੇ ਵਿੱਚੋਂ ਮਾਫੀਆ ਰਾਜ ਖਤਮ ਕਰਨ ਲਈ ਤਾਰੀਫ਼ ਕੀਤੀ।

Comments are closed.