Punjab

ਚੰਨੀ ਦੇ ਭਾਣਜੇ ਹਨੀ ਰਹਿਣਗੇ ਚਾਰ ਦਿਨਾਂ ਲਈ ਹੋਰ ਪੁਲਿਸ ਦੇ ਹੱਥਾਂ ‘ਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਹਨੀ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ ਅਤੇ ਉਨ੍ਹਾਂ ਨੂੰ ਅਗਲੇ ਹੋਰ ਕਈ ਦਿਨਾਂ ਲਈ ਪੁਲਿਸ ਦੀ ਪੁੱਛਗਿੱਛ ਦਾ ਸਾਹਮਣਾ ਕਰਨਾ ਪਵੇਗਾ। ਜਲੰਧਰ ਦੀ ਜ਼ਿਲ੍ਹਾ ਅਦਾਲਤ ਵੱਲੋਂ ਭੁਪਿੰਦਰ ਸਿੰਘ ਹਨੀ ਦਾ ਪੁਲਿਸ ਰਿਮਾਂਡ ਚਾਰ ਹੋਰ ਦਿਨਾਂ ਲ਼ਈ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਪੁਲਿਸ ਹਿਰਾਸਤ ਵਿੱਚ ਚੱਲ ਰਹੇ ਹਨ। ਭੁਪਿੰਦਰ ਸਿੰਘ ਹਨੀ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਈਡੀ ਵੱਲੋਂ ਹੋਰ ਰਿਮਾਂਡ ਦੀ ਮੰਗ ਕੀਤੀ ਗਈ। ਉਂਝ, ਅਦਾਲਤ ਨੇ ਈਡੀ ਨੂੰ ਤਾੜਨਾ ਕਰਦਿਆਂ ਪੁੱਛਿਆ ਕਿ ਜਦੋਂ ਮੁਲਜ਼ਮ ਆਪਣਾ ਜ਼ੁਰਮ ਕਬੂਲ ਕਰ ਚੁੱਕਾ ਹੈ ਤਾਂ ਹੋਰ ਰਿਮਾਂਡ ਦੀ ਮੰਗ ਦੀ ਤੁਕ ਨਹੀਂ ਰਹਿ ਜਾਂਦੀ।

ਈਡੀ ਦੇ ਛਾਪੇਮਾਰੀ ਦੌਰਾਨ ਭੁਪਿੰਦਰ ਸਿੰਘ ਹਨੀ ਦੇ ਘਰੋਂ ਅੱਠ ਕਰੋੜ ਨਕਦੀ ਸਮੇਤ ਹੋਰ ਕੀਮਤੀ ਸਮਾਨ ਮਿਲਿਆ ਸੀ। ਈਡੀ ਵੱਲੋਂ ਉਸ ਦਿਨ ਤਾਂ ਪੁੱਛਗਿੱਛ ਕਰਕੇ ਛੱਡ ਦਿੱਤਾ ਗਿਆ ਪਰ ਪੰਜ ਦਿਨ ਪਹਿਲਾਂ ਜਲੰਧਰ ਦੁਬਾਰਾ ਪੁੱਛਗਿੱਛ ਕਰਨ ਲਈ ਬੁਲਾਏ ਜਾਣ ਸਮੇਂ ਗ੍ਰਿਫਤਾਰ ਕਰ ਲਿਆ ਗਿਆ। ਦੱਸਣਯੋਗ ਹੈ ਕਿ ਈਡੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਨੀ ਪੁੱਛ-ਪੜਤਾਲ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ।

Comments are closed.