Punjab

ਪ੍ਰਾਇਮਰੀ ਸਕੂਲ ਖੁਲ੍ਹਵਾਉਣ ਲਈ ਆਮ ਲੋਕ ਉਤਰੇ ਸੜਕਾਂ ‘ਤੇ

‘ਦ ਖ਼ਾਲਸ ਬਿਊਰੋ : ਕੇਂਦਰ ਵੱਲੋਂ ਸੂਬਾ ਸਰਕਾਰਾਂ ਨੂੰ  ਕਰੋ ਨਾ ਮਹਾ ਮਾਰੀ ਕਾਰਨ ਬੰ ਦ ਪਏ ਸਕੂਲ ਖੋਲਣ ਦਾ  ਅਧਿਕਾਰ ਦਿੱਤੇ ਜਾਣ ਮਗਰੋਂ ਅਖੀਰ ਅੱਜ ਸਕੂਲਾਂ ਦੇ ਦਰਵਾਜੇ ਮੁੜ ਖੁੱਲ੍ਹ ਗਏ ਹਨ ।ਇਸ ਮੌਕੇ ਬੱਚੇ ਭਾਂਵੇ ਥੋੜੇ ਹੀ ਸਨ ਪਰ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਚਮਕ ਰਹੀ ਸੀ। ਸੂਬਾ ਸਰਕਾਰ ਨੇ ਸਿਰਫ਼ ਛੇਂਵੀ ਤੋਂ ਉਪਰਲੇ ਸਕੂਲਾਂ ਨੂੰ ਹੀ ਖੋਲਣ ਦੀ ਇਜਾਜ਼ਤ  ਦਿਤੀ ਹੈ ਤੇ ਨਾਲ ਕਈ ਸ਼ਰਤਾਂ ਵੀ ਰਖੀਆਂ ਹਨ।

ਸਰਕਾਰ ਦੇ ਇਸ ਰੁਖ ਦੇ ਕਾਰਣ ਪੰਜਾਬ ਵਿੱਚ ਅੱਜ ਕਈ ਜਗਾ ਚੱ ਕਾ ਜਾ ਮ ਤੇ ਵਿਰੋ ਧ ਪ੍ਰਦ ਰਸ਼ਨ ਹੋਏ ਹਨ। ਇਸ ਦੋਰਾਨ ਜਿਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ 2 ਘੰਟੇ ਜਾ ਮ ਲਗਾਇਆ ਗਿਆ,ਉਥੇ ਸੰਗਰੂਰ ਵਿੱਖੇ ਪਿੰਡ ਚੀਮਾ ਦੇ ਬੱਸ ਅੱਡੇ ‘ਤੇ ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਕਿਸਾਨਾਂ ਨੇ ਦੋ ਘੰਟਿਆਂ ਲਈ ਚੱਕਾ ਜਾ ਮ ਕਰਕੇ ਧਰ ਨਾ ਦਿੱਤਾ। ਕਿਸਾਨ ਯੂਨੀਅਨ ਦੇ ਸੱਦੇ ਤੇ ਪੰਜਾਬ ਸਟੂਡੈਂਟ ਯੂਨੀਅਨ(ਲਲ ਕਾਰ) ਨੌਜ਼ਵਾਨ ਸਭਾ ਨੇ ਵੀ ਅੱਜ ਵੀਸੀ ਦਫ਼ਤਰ,ਚੰਡੀਗੜ ਵਿੱਚ ਧਰ ਨਾ ਦਿਤਾ ਹੈ।

ਲੋਕ ਦਬਾਅ ਕਾਰਨ ਭਾਵੇਂ ਸਰਕਾਰ ਨੇ ਛੇਵੀਂ ਤੋਂ ਉਪਰਲੀਆਂ ਕਲਾਸਾਂ ਤਕ ਲਈ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ, ਪਰ ਛੋਟੇ ਬੱਚਿਆਂ ਦੇ ਸਕੂਲ ਅਜੇ ਵੀ ਬੰਦ ਹਨ। ਉਨ੍ਹਾਂ ਸਾਰੇ ਸਕੂਲ ਖੋਲ੍ਹਣ ਦੀ ਮੰਗ ਕੀਤੀ।

ਇਸ ਮੌਕੇ ਧਰਨਾ ਕਾਰੀਆਂ ਨੇ ਕਿਹਾ ਕਿ ਭਾਵੇਂ ਛੇਵੀਂ ਜਮਾਤ ਤੋਂ ਲੈ ਕੇ ਸਕੂਲ ਖੋਲ੍ਹ ਦਿੱਤੇ ਹਨ, ਪ੍ਰੰਤੂ ਪੰਜਵੀਂ ਕਲਾਸ ਤੋਂ ਥੱਲੇ ਦੇ ਬੱਚੇ ਇੱਕ ਨੀਂਹ ਹੁੰਦੀ ਹੈ ਅਤੇ ਜੇਕਰ ਨੀਂਹ ਕਮਜ਼ੋਰ ਰਹਿ ਗਈ ਤਾਂ ਹੋਰ ਪੜ੍ਹਾਈ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਸਰਕਾਰ ਤੁਰੰਤ ਸਾਰੇ ਸਕੂਲ ਖੋਲ੍ਹੇ।