International

ਆਸਟ੍ਰੇਲੀਆ ਨੇ ਸੈਲਾਨੀਆਂ ਦੇ ਆਉਣ ਤੇ ਪਾਬੰਦੀਆਂ ਹਟਾਈਆਂ,ਸ਼ਰਤਾਂ ਲਾਗੂ

‘ਦ ਖ਼ਾਲਸ ਬਿਊਰੋ : ਆਸਟ੍ਰੇਲੀਆ ਨੇ  21 ਫਰਵਰੀ ਤੋਂ ਦੇਸ਼ ਵਿੱਚ ਸੈਲਾਨੀਆਂ ਦੇ ਆਉਣ ਤਾ ਪਾਬੰਦੀ ਨੂੰ ਖੱਤਮ ਕਰ ਦਿਤਾ ਹੈ ਪਰ ਕੁਝ ਸ਼ਤਤਾਂ ਵੀ ਲਾਗੂ ਕੀਤੀਆਂ ਹਨ। ਦੇਸ਼ ਵਿੱਚ ਦਾਖਲ ਹੋਣ ਵਾਲਿਆਂ ਲਈ ਟੀਕਾਕਰਨ ਕਰਵਾਉਣ ਜ਼ਰੂਰੀ ਹੋਵੇਗਾ।

ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਹਾਂਮਾਰੀ ਯਾਤਰਾ ਪਾਬੰਦੀਆਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ  ਸਾਨੂੰ ਆਸਟ੍ਰੇਲੀਆ ਦੀਆਂ ਸਰਹੱਦਾਂ ਨੂੰ ਬੰਦ ਕਰਨ ਦਾ ਫੈਸਲਾ ਕੀਤੇ ਲਗਭਗ ਦੋ ਸਾਲ ਹੋ ਗਏ ਹਨ। ਆਸਟ੍ਰੇਲੀਆ ਇਸ ਸਾਲ 21 ਫਰਵਰੀ ਨੂੰ ਬਾਕੀ ਸਾਰੇ ਵੀਜ਼ਾ ਧਾਰਕਾਂ ਲਈ ਸਰਹੱਦਾਂ ਨੂੰ ਦੁਬਾਰਾ ਖੋਲ੍ਹ ਦੇਵੇਗਾ। ਸ਼ਰਤ ਸਿਰਫ ਇਹ ਹੈ ਕਿ ਦਾਖਲਾ ਲੈਣ ਵਾਲਿਆਂ ਦਾ ਟੀਕਾਕਰਨ ਹੋਣਾ ਚਾਹੀਦਾ ਹੈ।

ਪਿਛਲੇ ਸਾਲ 20 ਮਾਰਚ ਨੂੰ, ਆਸਟਰੇਲੀਆ ਨੇ ਕੋਰੋਨਵਾਇਰਸ ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਸਖਤ ਪਾਬੰਦੀਆਂ ਦੀ ਸ਼ੁਰੂਆਤ ਕੀਤੀ ਸੀ।  ਜਿਸ ਕਾਰਣ ਮਹਾਂਦੀਪ ਦੀ ਲਗਭਗ ਸਾਰੀਆਂ ਯਾਤਰਾਵਾਂ ਠੱਪ ਹੋ ਗਈਆਂ ਸੀ ਦੇਸ਼ ਦਾ ਪ੍ਰਮੁੱਖ ਸੈਰ-ਸਪਾਟਾ ਉਦਯੋਗ ਕਾਫ਼ੀ ਪ੍ਰਭਾਵਿਤ ਹੋਇਆ ਸੀ।

ਸੈਰ-ਸਪਾਟੇ ਸੰਬੰਧੀ ਨਿਯਮਾਂ ਤੋਂ ਇਲਾਵਾ ਇੱਥੋਂ ਦੇ ਵਸਨੀਕਾਂ ਅਤੇ ਵਿਦਿਆਰਥੀਆਂ ਲਈ ਛੋਟੇ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਗਈ ਹੈ।