India

ਕੇਜਰੀਵਾਲ ਦੀ ਪੰਜਾਬ ਦੇ ਵਪਾਰੀਆਂ ਨੂੰ ਖ਼ਾਸ ਅਪੀਲ

‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਲਈ ਇੱਕ ਸੰਦੇਸ਼ ਜਾਂ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਸੂਬੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਪਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਕਰਕੇ ਸਾਰੇ ਵਪਾਰੀ ਡਰੇ ਹੋਏ ਹਨ। ਪਰ ਸਾਡੀ ਸਰਕਾਰ ਆਉਣ ‘ਤੇ ਅਸੀਂ ਇਹ ਸਿਸਟਮ ਬਦਲਾਂਗੇ। ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਾਂਗੇ

। ਵਪਾਰ ਨੂੰ ਵਧਾਉਣ ਲਈ ਜੋ ਵੀ ਕਰਨਾ ਪਿਆ, ਉਹ ਕਰਾਂਗੇ। ਤੁਹਾਨੂੰ ਆਪਣਾ ਕੰਮ ਕਰਾਉਣ ਲਈ ਅਫ਼ਸਰਾਂ ਦੇ ਅੱਗੇ-ਪਿੱਛੇ ਨਹੀਂ ਭੱਜਣਾ ਪਵੇਗਾ। ਅਕਾਲੀਆਂ, ਕਾਂਗਰਸੀਆਂ ਨੇ ਰਲ ਕੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਜੇ ਅਸੀਂ ਵਧੀਆ ਕੰਮ ਨਾ ਕੀਤਾ ਤਾਂ ਅਗਲੀ ਵਾਰ ਮੈਂ ਤੁਹਾਡੇ ਤੋਂ ਵੋਟ ਮੰਗਣ ਲਈ ਨਹੀਂ ਆਵਾਂਗਾ। ਇਸ ਲਈ ਸਾਨੂੰ ਵੋਟ ਦਿਉ। ਤੁਹਾਨੂੰ ਦੱਸ ਦੇਈਏ ਕਿ ਕੇਜਰੀਵਾਲ ਨੇ ਇਹ ਅਪੀਲ ਪੂਰੀ ਪੰਜਾਬੀ ਭਾਸ਼ਾ ਵਿੱਚ ਕੀਤੀ।