India Punjab

ਪੰਜਾਬ ਚੋਣਾਂ ਤੋਂ ਪਹਿਲਾਂ ਸੌਦਾ ਸਾਧ ਦੀ ਪੈਰੋਲ ਭਾਜਪਾ ਦੀ ਸਿਆਸੀ ਚਾਲ

‘ਦ ਖ਼ਾਲਸ ਬਿਊਰੋ : ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਸਿਆਸੀ ਪੱਤਾ ਖੇਡਿਆ ਹੈ। ਬਲਾ ਤਕਾਰ ਅਤੇ ਕ ਤਲ ਦੇ ਦੋ ਸ਼ਾਂ ਵਿੱਚ ਜੇਲ੍ਹ ਦੀ ਹਵਾ ਖਾ ਰਹੇ ਅਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ‘ਤੇ ਛੱਡ ਦਿੱਤਾ ਗਿਆ ਹੈ। ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਕਈ ਦਿਨ ਪਹਿਲਾਂ ਅਜਿਹੀ ਚਰਚਾ ਛਿੜ ਪਈ ਸੀ ਕਿ ਵੋਟਰਾਂ ਨੂੰ ਭਰਮਾਉਣ ਲਈ ਭਾਰਤੀ ਜਨਤਾ ਪਾਰਟੀ ਅਜਿਹੀ ਚਾਲ ਖੇਡ ਸਕਦੀ ਹੈ। ਬਾਬਾ ਸਤਨਾਮ ਸ਼ਾਹ ਨੂੰ ਸਮਰਪਿਤ ਸਲਾਬਤਪੁਰ ਵਿਖੇ ਹੋਏ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀ ਹਾਜ਼ਰੀ ਤੋਂ ਵੀ ਅਜਿਹੇ ਸੰਕੇਤ ਮਿਲਣ ਲੱਗੇ ਸਨ। ਮਾਲਵੇ ਦੀ ਸਿਆਸਤ ਪੰਜਾਬ ਦੇ ਚੋਣ ਮਾਹੌਲ ਨੂੰ ਪ੍ਰਭਾਵਿਤ ਕਰਦੀ ਰਹੀ ਹੈ ਅਤੇ ਰਾਮ ਰਹੀਮ ਦੀ ਪੈਰੋਲ ਨੂੰ ਇਸੇ ਸੰਦਰਭ ਵਿੱਚ ਰੱਖ ਕੇ ਦੇਖਿਆ ਜਾ ਰਿਹਾ ਹੈ। ਸੌਦਾ ਸਾਧ ਹਰਿਆਣਾ ਦੀ ਸੁਨਾਰੀਆ ਜੇ ਲ੍ਹ ਵਿੱਚ 28 ਅਗਸਤ 2017 ਤੋਂ ਬੰਦ ਹੈ। ਉਸਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਸਨੂੰ ਇੱਕ ਦਿਨ ਦੀ ਪੈਰੋਲ ਦੇ ਕੇ ਪੁਲਿਸ ਸੁਰੱਖਿਆ ਹੇਠ ਗੁੜਗਾਉਂ ਦੇ ਇੱਕ ਹਸ ਪਤਾਲ ਵਿੱਚ ਦਾਖਲ ਬਿਮਾਰ ਮਾਂ ਨੂੰ ਮਿਲਾਇਆ ਗਿਆ ਸੀ।

ਰਾਮ ਰਹੀਮ ਪੱਤਰਕਾਰ ਛਤਰਪਤੀ ਅਤੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਨੂੰ ਕ ਤਲ ਕਰਨ ਦੇ ਦੋ ਵੱਖ-ਵੱਖ ਕੇ ਸਾਂ ਵਿੱਚ ਦੋ ਸ਼ੀ ਪਾਇਆ ਗਿਆ ਸੀ। ਪੰਚਕੂਲਾ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ 20 ਸਾਲ ਦੀ ਸ ਜ਼ਾ ਸੁਣਾਈ ਗਈ ਸੀ। ਡੇਰੇ ਦੀਆਂ ਸਾਧਵੀਆਂ ਵੱਲੋਂ ਡੇਰਾ ਮੁਖੀ ’ਤੇ ਲਾਏ ਗਏ ਦੋ ਸ਼ਾਂ ਨੂੰ ਸੀਬੀਆਈ ਪੰਚਕੂਲਾ ਅਦਾਲਤ ਨੇ ਸਹੀ ਕਰਾਰ ਦਿੰਦੇ ਹੋਏ 25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋ ਸ਼ੀ ਕਰਾਰ ਦਿੱਤਾ। ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ 11 ਜਨਵਰੀ 2019 ਦੀ ਪੇਸ਼ੀ ਪਾਈ ਗਈ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ ਹੋਏ। ਇੱਕ ਪਾਸੇ 25 ਸਾਲ ਤੋਂ ਵੱਧ ਸ ਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਸੜਕਾਂ ‘ਤੇ ਹਨ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਬਲਾ ਤਕਾਰ ਦੇ ਦੋ ਸ਼ੀ ਨੂੰ ਪੈਰੋਲ ‘ਤੇ ਛੱਡ ਕੇ ਸਿੱਖਾਂ ਦੇ ਜ਼ ਖ਼ਮਾਂ ‘ਤੇ ਲੂਣ ਛਿੜਕ ਦਿੱਤਾ ਹੈ।