Punjab

ਅੱਠ ਫ਼ਰਵਰੀ ਨੂੰ ਧੱ ਕੇ ਨਾਲ ਖੁੱਲ੍ਹਣਗੇ ਸਕੂਲ

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨਜ਼ ਅਤੇ ਰੀਕੋਗਨਾਇਜਡ ਐਂਡ ਐਫੀਲੀਏਟਡ ਸਕੂਲਜ ਐਸੋਸੀਏਸ਼ਨ ਪੰਜਾਬ ਨੇ ਸੂਬਾ ਸਰਕਾਰ ਵੱਲੋਂ ਕੋਵਿ ਡ ਦੇ ਵੱਧ ਰਹੇ ਮਾਮਲਿਆਂ ਕਾਰਨ ਬੰਦ ਕੀਤੇ ਗਏ ਸਕੂਲਾਂ ਨੂੰ ਖੋਲ੍ਹਣ ਲਈ ਮਾਨਸਾ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਹ ਧਰਨਾ ਬਠਿੰਡਾ ਰੋਡ ’ਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਦਿਤਾ ਤੇ ਬੈਨਰ ਦਿਖਾ  ਕੇ ਰੋ ਸ ਪ੍ਰਗਟਾਇਆ। ਰੋ ਸ ਪ੍ਰਗਟਾ  ਰਹੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਨੇ ਸਰਕਾਰ ਨੂੰ ਚਿਤਾ ਵਨੀ ਵੀ ਦਿੱਤੀ ਕਿ ਉਹ 7 ਫਰਵਰੀ ਦੇ ਪੰਜਾਬ ਬੰ ਦ ਦੇ ਪੱਖ ਵਿੱਚ ਭੁਗਤਣਗੇ ਅਤੇ 8 ਫਰਵਰੀ ਤੋਂ ਸਕੂਲ ਖੋਲ੍ਹਣਗੇ।

ਧਰਨਾਕਾ ਰੀਆਂ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਪਿਛਲੇ 5 ਜਨਵਰੀ ਤੋਂ ਬੰ ਦ ਪਏ ਸਕੂਲ ਖੋਲ੍ਹੇ ਜਾਣ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ । ਹੁਣ ਸਕੂਲ ਤਾਂ ਬੰਦ ਹਨ ਪਰ ਸ਼ ਰਾਬ ਦੇ ਠੇ ਕੇ ਖੁੱਲ੍ਹੇ ਹਨ ਅਤੇ ਚੋ ਣਾਂ ਦੌਰਾਨ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿੱਥੇ ਹਜ਼ਾਰਾਂ ਲੋਕ ਇਕੱਠੇ ਹੁੰਦੇ ਹਨ। ਸਰਕਾਰ ਚਾਹੁੰਦੀ ਹੈ ਕਿ ਵਿੱਦਿਅਕ ਅਦਾਰੇ ਤਬਾਹ ਹੋ ਜਾਣ ਅਤੇ ਲੋਕ ਅਨਪੜ੍ਹ ਹੀ ਰਹਿਣ ਤਾਂ ਜੋ ਕੋਈ ਸਰਕਾਰ ਨੂੰ ਸਵਾਲ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਸਾਡਾ ਧ ਰਨਾ ਜਾਰੀ ਰਹੇਗਾ ਅਤੇ 7 ਫਰਵਰੀ ਨੂੰ ਪੰਜਾਬ ਬੰ ਦ ਦੀ ਹਮਾਇਤ ਕਰਾਂਗੇ ਅਤੇ ਜੇਕਰ ਸਰਕਾਰ ਨੇ ਫਿਰ ਵੀ ਸਕੂਲ ਨਾ ਖੋਲ੍ਹੇ ਤਾਂ 8 ਫਰਵਰੀ ਤੋਂ ਸਾਰੇ ਵਿਦਿਅਕ ਅਦਾਰੇ ਸਕੂਲ ਖੋਲ੍ਹਣ ਲਈ ਮਜਬੂਰ ਹੋਣਗੇ।