India

ਉਵੈਸੀ ਦੀ ਗੱਡੀ ‘ਤੇ ਹਮ ਲਾ ਕਰਨ ਵਾਲਿਆਂ ਨੂੰ ਭੇਜਿਆ 14 ਦਿਨਾਂ ਪੁਲਿਸ ਰਿਮਾਂਡ ‘ਤੇ

‘ਦ ਖ਼ਾਲਸ ਬਿਊਰੋ : AIMIM ਦੇ ਨੇਤਾ ਅਸਦੁਦੀਨ ਓਵੈਸੀ ਦੀ ਗੱਡੀ ‘ਤੇ ਗੋ ਲੀਬਾਰੀ ਦੇ ਮਾਮਲੇ ‘ਚ ਗ੍ਰਿਫ ਤਾਰ ਕੀਤੇ ਗਏ ਦੋ ਮੁਲ ਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਯੂਪੀ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ, “ਪੁਲਿਸ ਨੇ ਏਆਈਐਮਆਈਐਮ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਦੀ ਕਾਰ ‘ਤੇ ਗੋ ਲੀਬਾਰੀ ਦੇ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ ਤਾਰ ਕੀਤਾ ਹੈ। ਹ ਮਲੇ ਵਿੱਚ ਵਰਤੇ ਗਏ ਹਥਿ ਆਰ ਵੀ ਬਰਾਮਦ ਕੀਤੇ ਗਏ ਹਨ।” ਮੁਲ ਜ਼ਮ ਨੇ ਕਿਹਾ ਕਿ ਉਹ ਓਵੈਸੀ ਦੇ ਹਿੰਦੂ ਵਿਰੋਧੀ ਬਿਆਨ ਤੋਂ ਦੁਖੀ ਹਨ।

ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਐਸਪੀ ਦੀਪਕ ਭੁਕਰ ਨੇ ਕਿਹਾ, “ਜਿਨ੍ਹਾਂ ਲੋਕਾਂ ਨੇ ਅਸਦੁਦੀਨ ਓਵੈਸੀ ਦੀ ਗੱਡੀ ‘ਤੇ ਗੋ ਲੀਬਾਰੀ ਕੀਤੀ, ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।” ਓਵੈਸੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਮੇਰਠ ‘ਚ ਇੱਕ ਚੋਣ ਪ੍ਰੋਗਰਾਮ ਤੋਂ ਦਿੱਲੀ ਪਰਤਦੇ ਸਮੇਂ ਉਨ੍ਹਾਂ ਦੀ ਕਾਰ ‘ਤੇ 3-4 ਵਾਰ ਫਾ ਇਰਿੰਗ ਕੀਤੀ ਗਈ। ਉਨ੍ਹਾਂ ਨੇ ਦੱਸਿਆ ਸੀ ਕਿ ਕੁੱਲ 3-4 ਹਮ ਲਾਵਰ ਸਨ। ਉਸ ਦੀ ਕਾਰ ਦਾ ਟਾਇਰ ਪੰਕਚਰ ਹੋ ਗਿਆ, ਜਿਸ ਤੋਂ ਬਾਅਦ ਉਹ ਕਿਸੇ ਹੋਰ ਗੱਡੀ ਵਿੱਚ ਦਿੱਲੀ ਆ ਗਏ।