‘ਦ ਖ਼ਾਲਸ ਬਿਊਰੋ : ਹਲਕਾ ਮੁਕਤਸਰ ਤੋਂ ਸੰਯੁਕਤ ਸਮਾਜ਼ ਮੋਰਚਾ ਦੇ ਉਮੀਦਵਾਰ ਅਨੁਰੁਪ ਕੌਰ ਸੰਧੂ ਨੇ ਆਪਣੀ ਆਪਣੀ ਉਮੀਦਵਾਰੀ ਬਾਰੇ ਫ਼ੈਸਲੇ ਤੇ ਇੱਕ ਫਿਰ ਤੋਂ ਵਿਚਾਰ ਕਰਨ ਬਾਰੇ ਲੋਕਾਂ ਦੀ ਰਾਏ ਮੰਗੀ ਹੈ। ਉਹਨਾਂ ਇੱਕ ਵੀਡਿਉ ਵਿੱਚ ਨਿਰਾਸ਼ਾ ਜਾਹਰ ਕਰਦੇ ਹੋਏ ਕਿਹਾ ਕਿ 750 ਕਿਸਾਨਾਂ ਦੀਆਂ ਸ਼ਹੀਦੀਆਂ ਦੇ ਬਾਵਜੂਦ ਸਾਡੇ ਪੱਲੇ ਕੁਝ ਨਹੀਂ ਪਿਆ ਹੈ। ਇਨ੍ਹਾਂ ਲੋਕਾਂ ਵਿੱਚ ਜਥੇਬੰਦੀਆਂ ਦੇ,ਅੰਦੋਲਨ ਨਾਲ ਜੁੜੇ ਹੋਏ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਸਿਆਸੀ ਪਾਰਟੀਆਂ ਦਾ ਝੰਡਾ ਚੁੱਕਿਆ ਹੋਇਆ ਹੈ।
“ਮੈਨੂੰ ਨਿਰਾਸ਼ਾ ਹੁੰਦੀ ਹੈ ਕਿ ਬਦਲਾਅ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਲੋਕ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਹਨ। ਸਾਡੇ ਸੂਬੇ ਵਿੱਚ ਲੋਕਾਂ ਦੇ ਦਿਲ ਵਿੱਚ ਹਾਲੇ ਵੀ ਰਵਾਇਤੀ ਪਾਰਟੀਆਂ ਦਾ ਡਰ ਕਾਇਮ ਹੈ। ਇਹ ਦੇਖ ਕੇ ਮੈਨੂੰ ਬਹੁਤ ਨਿਰਾਸ਼ਾ ਹੋਈ ਹੈ। ਇਸ ਲਈ ਮੈਂ ਆਪਣੀ ਉਮੀਦਵਾਰੀ ਵਾਪਸ ਲੈਣ ਲਈ ਸੋਚ ਰਹੀ ਹਾਂ।
ਬੀਬੀ ਸੰਧੂ ਨੇ ਇਸ ਸੰਬੰਧੀ ਆਮ ਲੋਕਾਂ ਤੋਂ ਰਾਇ ਮੰਗੀ ਹੈ ਤੇ ਇਸ ਲਈ ਦੋ ਵਟਸਅਪ ਨੰਬਰ ਜਾਰੀ ਕੀਤੇ ਹਨ। ਉਹਨਾਂ ਆਮ ਲੋਕਾਂ ਨੂੰ ਇਸ ਸੰਬੰਧੀ ਆਪਣੇ ਵਿਚਾਰ ਦਿਤੇ ਗਏ ਨੰਬਰਾਂ ‘ਤੇ ਮੈਸਜ ਕਰ ਕੇ ਦੇਣ ਲਈ ਕਿਹਾ ਹੈ।