ਕਿਸਾਨ ਮੋਰਚੇ ਵਿੱਚ ਮੁਫਤ ਸਿਹਤ ਸੇਵਾਵਾਂ ਦੇਣ ਵਾਲੀ ਲਾਈਫ਼ ਕੇਅਰ ਫਾਉਂਡੇਸ਼ਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਬਲੌਂਗੀ ਇਲਾਕੇ ਦੇ ਸਥਾਨਕ ਗੁਰੂ ਘਰ ਵਿੱਚ 22 ਵੀਂ ਕਲੀਨਿਕਲ ਲੈਬੋਰਟਰੀ ਖੋਲੀ ਹੈ, ਜਿਸ ਦਾ ਅੱਜ ਉਦਘਾਟਨ ਕੀਤਾ ਗਿਆ। ਲਾਈਫ ਕੇਅਰ ਦੇ ਪ੍ਰਬੰਧਕਾਂ ਨੇ ਕਿਸਾਨ ਮੋਰਚੇ ਚ ਅਹਿਮ ਭੂਮਿਕਾ ਨਿਭਾਉਣ ਵਾਲੀ ਖਾਲਸ ਟੀਵੀ ਚੈਨਲ ਦੀ ਟੀਮ ਤੋਂ ਉਦਘਾਟਨ ਕਰਵਾਇਆ, ਉਦਘਾਟਨ ਮੌਕੇ ਅਰਦਾਸ ਕੀਤੀ ਗਈ ਅਤੇ ਖਾਲਸ ਟੀਵੀ ਦੀ ਡਾਇਰੈਕਟਰ ਹਰਸ਼ਰਨ ਕੌਰ ਸਮੇਤ ਸਾਰੀ ਟੀਮ ਨੇ ਰਿਬਨ ਕੱਟ ਕੇ ਲੈਬ ਦਾ ਉਦਘਾਟਨ ਕੀਤਾ। ਇਸ ਮੌਕੇ ਲਾਈਫ ਕੇਅਰ ਫਾਉਂਡੇਸ਼ਨ ਦੇ ਪ੍ਰਬੰਧਕ ਅਵਤਾਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਫਾਉਂਡੇਸ਼ਨ ਵੱਲੋਂ ਪੰਜਾਬ ਚ ਖੋਲੀ ਗਈ ਇਹ 22 ਵੀਂ ਲੈਬੇਰਟਰੀ ਹੈ, ਇਸ ਤੋਂ ਪਹਿਲਾਂ ਰਾਜਪੁਰਾ,ਡੇਰਾ ਬੱਸੀ ਤੇ ਹੋਰ ਕਈ ਸ਼ਹਿਰਾਂ ਵਿੱਚ ਵੀ ਇਹਨਾਂ ਦੀ ਸਥਾਪਨਾ ਕੀਤੀ ਜਾ ਚੁਕੀ ਹੈ। ਇੱਥੇ ਲੋਕਾਂ ਨੂੰ ਸਿਹਤ ਸਹੂਲਤਾਂ ਘੱਟ ਤੇ ਸਹੀ ਪੈਸਿਆਂ ਵਿੱਚ ਦਿੱਤੀਆਂ ਜਾਂਦੀਆਂ ਹਨ। ਇਸ ਮਿਸ਼ਨ ਦੀ ਸ਼ੁਰੂਆਤ ਸ਼ਹਿਰ ਰਾਜਪਰਾ ਦੇ ਡੇਰਾਬਸੀ ਤੋਂ ਹੋਈ ਸੀ, ਜਿਥੇ ਪਹਿਲੀ ਲੈਬਾਰਟਰੀ ਬਮਾਈ ਗਈ ਸੀ। ਇਹਨਾਂ ਲੈਬਾਰਟਰੀਆਂ ਵਿੱਚ ਜਿਥੇ ਬਹੁਤ ਘੱਟ ਖਰਚੇ ਵਿੱਚ ਟੈਸਟ ਕੀਤੇ ਜਾਂਦੇ ਹਨ,ਉਥੇ ਇਹਨਾਂ ਟੈਸਟਾਂ ਲਈ ਬਹੁਤ ਵਧੀਆ ਤੇ ਉਚ ਪੱਧਰੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ,
ਸਾਰੇ ਟੈਸਟ ਵਧੀਆ ਤੇ ਤਜਰਬੇਕਾਰ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਜਾਂਦੇ ਹਨ।
ਕਿਸਾਨ ਅੰਦੋਲਨ ਸੰਬੰਧੀ ਪੁਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਫਾਉਂਡੇਸ਼ਨ ਵੱਲੋਂ ਉਥੇ ਦਿਤੀਆਂ ਗਈਆਂ ਮੁਫ਼ਤ ਸਿਹਤ ਸਹੂਲਤਾਂ ਦੇ ਬਦਲੇ ਹਰ ਪਾਸਿਉਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਮਿਲਿਆ ਹੈ ਤੇ ਫਾਉਂਡੇਸ਼ਨ ਅੱਗੇ ਵੀ ਇਹ ਸੇਵਾਵਾਂ ਇਸੇ ਤਰਾਂ ਜਾਰੀ ਰਖੇਗੀ ।