Punjab

ਕਾਂਗਰਸੀਆਂ ਨੂੰ ਨਹੀਂ ਪਸੰਦ ਈਡੀ ਦੀ ਪਿੱਕ ਐਂਡ ਚੂਜ਼ ਦੀ ਨੀਤੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਤ ਖਨਣ ਦੇ ਕੇਸ ਵਿੱਚ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਗ੍ਰਿਫ਼ ਤਾਰੀ ਬਾਰੇ ਬੋਲਦਿਆਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇ ਉਹ ਕੋਈ ਦਖਲ ਅੰਦਾਜ਼ੀ ਨਹੀਂ ਕਰਨਗੇ। ਇਸਦੇ ਨਾਲ ਹੀ ਈਡੀ ਵਲੋਂ ਮੁੱਖ ਮੰਤਰੀ ਚੰਨੀ ਦੇ ਭਾਣਜੇ ਦੀ ਗ੍ਰਿਫ ਤਾਰੀ ਨੂੰ ਲੈਕੇ ਕਾਂਗਰਸ ਦੇ ਦੋ ਮੰਤਰੀ, ਚੰਨੀ ਦੇ ਬਚਾਅ ਲਈ ਹੱਕ ਵਿੱਚ ਖੜੇ ਹੋ ਗਏ ਹਨ। ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਛਾਪੇਮਾਰੀ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਇਹ ਰਾਜਨੀਤੀ ਪਹਿਲਾ ਵੀ ਦੂਸਰੇ ਸੂਬਿਆਂ ‘ਚ ਚੋਣਾਂ ਦੌਰਾਨ ਕਰ ਚੁਕੀ ਹੈ ਲੇਕਿਨ ਉਥੇ ਵੀ ਮੂੰਹ ਦੀ ਖਾਣੀ ਪਾਈ ਅਤੇ ਹੁਣ ਵੀ ਭਾਵੇਂ ਉਹ ਦਲਿਤ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ ਲੇਕਿਨ ਅਖੀਰ ‘ਚ ਪੰਜਾਬ ‘ਚ ਕਾਂਗਰਸ ਜਿੱਤ ਹਾਸਿਲ ਕਰੇਗੀ |

ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ, ਜੇਕਰ ਕਾਰਵਾਈ ਕਰਨੀ ਹੈ ਤਾ ਭਾਜਪਾ ਆਪਣੇ ਚਹੇਤਿਆਂ ‘ਤੇ ਵੀ ਬਰਾਬਰ ਕਰੇ। ਬਿਕਰਮਜੀਤ ਮਜੀਠੀਆ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਕਾਰਵਾਈ ਹੋਵੇ ਕਿਉਕਿ ਉਹ ਵੀ ਅਜਿਹੇ ਦੋਸ਼ਾਂ ਵਿੱਚ ਘਿਰੇ ਹੋਏ ਹਨ। ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ, ਇਹ ਰੇਡ ਭਾਜਪਾ ਦੇ ਇਸ਼ਾਰੇ ‘ਤੇ ਹੋ ਰਹੇ ਹਨ ਅਤੇ ਇਹ ਭਾਜਪਾ ਕੋਈ ਨਵਾਂ ਨਹੀਂ ਕਰ ਰਹੀ।”

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਕਿ ਪੰਜਾਬ ਦੇ ਲੋਕ ਮੁਖ ਮੰਤਰੀ ਚੰਨੀ ਅਤੇ ਕਾਂਗਰਸ ਦੀ ਸਰਕਾਰ ਦੇ ਕੰਮਾਂ ਨੂੰ ਲੈ ਕੇ ਕਾਂਗਰਸ ਦੇ ਹੱਕ ‘ਚ ਖੜੇ ਹਨ |