India Punjab

ਯੂਪੀ ਚੋਣ ਰਣਨੀਤੀ ਤੈਅ ਕਰਨ ਲਈ ਕਿਸਾਨਾਂ ਆਗੂਆਂ ਨੇ ਜੋੜੇ ਸਿਰ

‘ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਦਿੱਲੀ ਪ੍ਰੈਸ ਕਲਬ ਵਿੱਚ ਇੱਕ ਪ੍ਰੈਸ ਕਾਨਫ੍ਰੰਸ ਕਰ ਕੇ ਯੂਪੀ ਮਿਸ਼ਨ ਦਾ ਐਲਾਨ ਕੀਤਾ ।ਇਸ ਦੋਰਾਨ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਤਿੰਨ ਕਾਨੂੰ ਨਾਂ ਤਾਂ ਵਾਪਸ ਲੈ ਲਏ ਤੇ ਬਾਕਿ ਰਹਿੰਦੀਆਂ ਮੰਗਾ ਮੰਨਣ ਦਾ ਵੀ ਭਰੋਸਾ ਦਿਤਾ ਸੀ ਪਰ ਇਹਨਾਂ ਮੰਗਾ ਤੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਇਸੇ ਲਈ 31 ਜਨਵਰੀ ਨੂੰ  ਸਰਕਾਰ ਦੀ ਖਿਲਾਫ ਵਿਸ਼ਵਾ ਸਘਾਤ ਦਿਵਸ ਦੇ ਤੋਰ ਤੇ  ਮਨਾਇਆ ਗਿਆ ਸੀ।ਕਿਸਾਨ ਮੋਰਚਾ ਦੀ ਕੋਆਰਡੀਨੇਸ਼ਨ ਕਮੇਟੀ ਦੇ 7 ਮੈਂਬਰਾਂ ਜਗਜੀਤ ਸਿੰਘ ਡਲੇਵਾਲ,ਯੋਗੇਂਦਰ ਯਾਦਵ,ਡਾ.ਦਰਸ਼ਨ ਪਾਲ,ਰਾਕੇਸ਼ ਟਿਕੈਤ,ਅਨਹਦ ਮੋਲਾ,ਜੋਗਿੰਦਰ ਸਿੰਘ ਉਗਰਾਹਾਂ,ਸ਼ਿਵ ਕੁਮਾਰ ਕੱਕਾ ਇਸ ਪ੍ਰੈਸ ਕਾਨਫ੍ਰੰਸ ਵਿੱਚ ਸ਼ਾਮਲ ਸਨ।

ਕਿਸਾਨ ਆਗੂਆਂ ਨੇ ਦਸਿਆ ਕਿ ਯੂਪੀ ਕਿਸਾਨ ਸੰਗਠਨਾ ਦੀ ਮੀਟਿੰਗ ਵਿੱਚ ਚੋਣਾਂ ਦੀ ਰੂਪ ਰੇਖਾ ਤੇ ਵਿਚਾਰ ਕੀਤਾ ਕੀਤਾ ਗਿਆ ਹੈ ਤੇ ਕੁਝ ਅਹਿਮ ਫੈਸਲੇ ਲਏ ਗਏ ਹਨ।ਲਖ਼ੀਮਪੁਰ ਖੀਰੀ ਦੀ ਘਟਨਾ ਦੇ ਦੋ ਸ਼ੀਆਂ ਨੂੰ ਬਚਾਉਣ ਲਈ ਯੂਪੀ ਪੁਲਿਸ ਤੇ ਪ੍ਰਸ਼ਾਸਨ ਨੇ ਪੂਰੀ ਕੋਸ਼ਿਸ਼ ਕੀਤੀ ਸੀ ਪਰ ਸੁਪਰੀਮ ਕੋਰਟ ਦੇ ਦਖ਼ ਲ ਨਾਲ ਹੀ ਉਹਨਾਂ ਦੀ ਗ੍ਰਿਫ ਤਾਰੀ ਸੰਭੰਵ ਹੋਈ ਹੈ।

ਚੋਣ ਲੜਨ ਵਾਲੀ ਜਥੇਬੰਦੀਆਂ ਦੀਆਂ  ਪਾਰਟੀਆਂ ਦਾ ਕਿਸਾਨ ਮੋਰਚੇ ਨਾਲ ਕੋਈ ਨਾਤਾ ਨਹੀਂ ਹੈ ਪਰ ਇਸ ਦਾ ਇਹ ਵੀ ਮਤਲਬ ਨਹੀਂ ਹੈ ਕਿ ਮੋਰਚਾ ਖਿਲਰ ਗਿਆ ਹੈ,ਇਹ ਹਾਲੇ ਵੀ ਇੱਕ ਹੈ।

ਪ੍ਰਧਾਨ ਮੰਤਰੀ ਦੀ ਰੈਲੀ ਰੱ ਦ ਹੋਣ ਅਤੇ ਪ੍ਰਧਾਨ ਮੰਤਰੀ ਦੀ ਸੁਰੱ ਖਿਆ ਤੇ ਤਾਂ ਪੂਰੇ ਦੇਸ਼ ਵਿੱਚ ਰੌਲਾ ਪਿਆ ਹੈ ਪਰ ਦਿੱਲੀ ਵਿੱਚ ਇੱਕ ਧੀ ਨਾਲ ਹੋਏ ਗੈਂਗਰੇਪ ਤੇ ਕੋਈ ਕੁਝ ਵੀ ਨਹੀਂ ਬੋਲਿਆ ਹੈ।

ਸਰਕਾਰ ਨੇ ਕਿਸਾਨੀ ਅੰਦੋਲਨ ਵਿੱਚ ਹੋਈ ਹਾਰ ਦਾ ਗੁੱਸਾ ਬਜਟ ਵਿੱਚ ਕੱਢਿਆ ਹੈ ਕਿਉਂਕਿ ਇਸ ਵਾਰ ਕਿਸਾਨੀ ਲਈ ਬਜਟ ਨੂੰ ਬਹੁਤ ਘਟਾ ਦਿੱਤਾ ਹੈ। ਆਰਥਿਕ ਮੰਦੀ ਦਾ ਸ਼ਿਕਾਰ ਹੋਏ ਕਿਸਾਨ ਨੂੰ ਸਹੁਲਤ ਤਾਂ ਕਿ ਦੇਣੀ ਸੀ ਸਗੋਂ ਹੋਰ ਵੀ ਬੋਝ ਪਾ ਦਿੱਤਾ ਗਿਆ ਹੈ ਪਰ ਕਿਸਾਨ ਹਿੰਮਤ ਹਾਰਨ ਵਾਲੇ ਨਹੀਂ ਹਨ।ਭਾਰਤ ਵਿੱਚ ਜਿਥੇ ਕੀਤੇ ਵੀ ਕਿਸਾਨ ਨਾਲ ਧੱ ਕਾ,ਬੇਇਨ ਸਾਫੀ ਹੋਏਗੀ,ਅਸੀਂ ਜਾਵਾਂਗੇ ਤੇ ਹੱਲ ਕਢਿਆ ਜਾਵੇਗਾ।

ਪ੍ਰੈਸ ਕਾਨਫ੍ਰੰਸ ਦੇ ਅਖੀਰ ਵਿੱਚ ਕਿਸਾਨ ਆਗੂਆਂ ਵੱਲੋਂ ਪਰਚੇ ਦੇ ਰੂਪ ਵਿੱਚ ਸਭ ਨੂੰ ਅਪੀਲ ਕੀਤੀ ਗਈ ਕਿ ਇਹ ਸਰਕਾਰ ਕਿਸਾਨ ਵਿਰੋ ਧੀ ਹੈ ਤੇ ਇਹਨਾਂ ਚੋਣਾਂ ਵਿੱਚ ਇਸ ਸਰਕਾਰ ਨੂੰ ਹਰਾਇਆ ਜਾਣਾ ਚਾਹਿਦਾ ਹੈ। ਸੰਯੁਕਤ ਕਿਸਾਨ ਮੋਰਚਾ ਯੂਪੀ ਵਿੱਚ ਪ੍ਰੈਸ ਕਾਨਫ੍ਰੰਸਾਂ ਕਰਕੇ ਅਤੇ ਲੋਕਾਂ ਦੇ ਵਿੱਚ ਜਾ ਕੇ ਇਸ ਪ੍ਰਤੀ ਪ੍ਰਚਾਰ ਕਰੇਗਾ।