Punjab

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਕਹਿਣ ਦਾ ਮਾਮਲਾ,ਮੁਸਤਫਾ ਨੇ ਮੰਗੀ ਮਾਫ਼ੀ

‘ਦ ਖ਼ਾਲਸ ਬਿਊਰੋ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਕਹਿਣ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਮੁਹੰਮਦ ਮੁਸਤਫਾ ਨੇ ਸਫ਼ਾਈ ਦਿੱਤੀ ਹੈ ਤੇ ਇਸ ਲਈ ਮੁਆਫੀ ਮੰਗੀ ਹੈ। ਉਹਨਾਂ ਕਿਹਾ ਕਿ ਜਦੋਂ ਇਹ ਸਭ ਹੋਇਆ ਸੀ ਉਦੋਂ ਉਹਨਾਂ ਕੁਰਾਨ ਸ਼ਰੀਫ ਦੀ ਗੱਲ ਕੀਤੀ ਸੀ, ਗਲਤੀ ਨਾਲ ਉਹਨਾਂ ਦੇ ਮੂੰਹੋਂ ਗੁਰੂ ਗ੍ਰੰਥ ਸਾਹਿਬ ਨਿਕਲ ਗਿਆ ਸੀ।ਇਸ ਸੰਬੰਧੀ ਹੋਰ ਬੋਲਦਿਆਂ ਉਹਨਾਂ ਕਿਹਾ ਕਿ  ਮੈਂ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਅਸਲੀ ਗੁਰੂ ਹਨ। ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹੋਇਆ ਇਸ ਲਈ ਮੁਆਫੀ ਮੰਗਦਾ ਹਾਂ ।

ਵਰਣਯੋਗ ਹੈ ਕਿ ਕਾਂਗਰਸੀ ਆਗੂ ਮੁਹੰਮਦ ਮੁਸਤਫਾ ਨੇ ਕੁਝ ਦਿਨ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਿਤਾਬ ਕਿਹਾ ਸੀ।  ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਖਤ ਨੋਟਿਸ ਲੈਂਦੇ ਹੋਏ ਨਿਖੇਧੀ ਕੀਤੀ ਸੀ ਤੇ ਇਸ ਲਈ ਮੁਸਤਫਾ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਲਈ ਕਿਹਾ ਸੀ।

ਇਸ ਲਈ ਅੱਜ ਕਾਂਗਰਸੀ ਆਗੂ ਮੁਹੰਮਦ ਮੁਸਤਫਾ ਨੇ ਆਪਣੇ ਕਹੇ ਹੋਏ ਸ਼ਬਦ ਵਾਪਸ ਲੈਂਦੇ ਹੋਏ ਮੁਆਫੀ ਮੰਗੀ ਹੈ।