‘ਦ ਖ਼ਾਲਸ ਬਿਊਰੋ : ਕਿਸਾਨ ਮਜ਼ਦੂਰ ਸੰਘ ਰਸ਼ ਕਮੇਟੀ ਦੇ ਸੂਬਾ ਸੱਕਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਿਛਲੇ ਸਾਲ 28 ਤੇ 29 ਜਨਵਰੀ ਨੂੰ ਸਿੰਘੂ ਬਾਰਡਰ ਤੇ ਕਿਸਾਨਾਂ ਤੇ ਹੋਏ ਹ ਮਲੇ ਕਾਰਣ ਇਸ ਸਾਲ ਇਹਨਾਂ ਨੂੰ ਕਾਲੇ ਦਿਨਾਂ ਵੱਜੋਂ ਮਨਾਇਆ ਜਾਵੇਗਾ ਤੇ ਪੰਜਾਬ ਵਿੱਚ ਕੇਂਦਰ ਸਰਕਾਰ ਵਿਰੁਧ ਅੱਰ ਥੀ ਫੁ ਕ ਮੁਜ਼ਾ ਹਰੇ ਹੋਣਗੇ।
ਪਿਛਲੇ ਸਾਲ ਕੁਝ ਹਥਿਆਰਬੰਦ ਲੋਕਾਂ ਨੇ ਸਿੰਘੁ ਬਾਰਡਰ ਤੇ ਕਿਸਾਨਾਂ ਦੇ ਟੈਟਾਂ ਤੇ ਹਮ ਲਾ ਕਰ ਕੇ ਟੈਟਾਂ ਨੂੰ ਅੱ ਗ ਲਾਉਣ ਅਤੇ ਜਾਨੀ ਨੁਕ ਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨਾਂ ਨੇ ਉਹਨਾਂ ਦੇ ਮਨਸੂਬਿਆਂ ਤੇ ਪਾਣੀ ਫੇਰ ਦਿਤਾ ਸੀ।
ਇਹਨਾਂ ਹਮ ਲਿਆਂ ਵਿੱਚ ਹਮਲਾ ਵਰਾਂ ਦੀ ਪਛਾਣ ਅਮਨ ਡਬਾਸ,ਪ੍ਰਦੀਪ ਖੱਤਰੀ ਵੱਜੋਂ ਹੋਈ ਹੈ ਪਰ ਸਾਲ ਬੀਤ ਗਿਆ ਆ,ਇਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਉਲਟਾ ਸਿੱਖ ਨੋਜ਼ਵਾਨ ਰਣਜੀਤ ਸਿੰਘ ਤੇ ਭਾਰੀ ਤਸ਼ੱ ਦਦ ਕੀਤਾ ਗਿਆ।
ਸੋ ਇਸ ਲਈ ਕਿਸਾਨ ਮਜ਼ਦੂਰ ਸੰਘ ਰਸ਼ ਕਮੇਟੀ ਵੱਲੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਵਿੱਚ ਕੇਂਦਰ ਸਰਕਾਰ ਵਿਰੁ ਧ ਅ ਰਥੀ ਫੂ ਕ ਮੁਜਾਹਰੇ ਤੇ ਰੋ ਸ ਪ੍ਰਦਰ ਸ਼ਨ ਕੀਤੇ ਜਾਣ ਤਾਂ ਜੋ ਦੋਸ਼ੀਆਂ ਨੂੰ ਸ ਜ਼ਾ ਮਿਲ ਸਕੇ।