Punjab

ਪਾਵਰਕੋਮ ਨੇ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਝ ਟਕਾ, ਐਲਾਨਿਆ ਡਿਫਾ ਲਟਰ

‘ਦ ਖ਼ਾਲਸ ਬਿਊਰੋ : ਪਾਵਰਕੋਮ ਨੇ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਡਿਫਾ ਲਟਰ ਐਲਾਨ ਦਿੱਤਾ ਹੈ। ਸਿੱਧੂ ਨੇ ਅੰਮ੍ਰਿਤਸਰ ਸਥਿਤ  ਆਪਣੀ ਰਿਹਾਇਸ਼ ਦਾ ਜੁਲਾਈ ਮਹੀਨੇ ਤੋਂ ਬਾਅਦ ਦਾ ਬਿਜਲੀ ਦਾ ਬਿੱਲ ਨਹੀਂ ਭਰਿਆ ਹੈ ਜਿਸ ਕਾਰਣ ਸਿੱਧੂ ਵੱਲ ਬਿਜਲੀ ਵਿਭਾਗ ਦਾ 4 ਲੱਖ 22 ਹਜ਼ਾਰ  ਰੁਪਏ ਦੇ ਕਰੀਬ ਬਕਾਇਆ ਖੜ੍ਹਾ ਹੈ।

ਇਹ ਪਹਿਲੀ ਵਾਰ ਨਹੀਂ ਹੋਇਆ ਹੈ ,ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਸਿੱਧੂ ਖ਼ਿਲਾਫ਼ ਬਿਜਲੀ ਬਿੱਲ ਨਾ ਭਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦਾ ਭੁਗਤਾਨ ਜ਼ੁਲਾਈ ਵਿੱਚ ਕਰ ਕੇ ਬਿੱਲ ਤਾਂ ਭਰ ਦਿਤਾ ਗਿਆ ਪਰ ਇਸ ਤੋਂ ਬਾਅਦ ਹੁਣ ਤੱਕ ਦਾ  ਅਗਲਾ ਬਿੱਲ ਨਹੀਂ ਭਰਿਆ ਗਿਆ ਜੋ ਕਿ 4 ਲੱਖ ਰੁਪਏ ਦੇ ਕਰੀਬ ਬਣਦਾ ਹੈ। ਸਿੱਧੂ ਦੇ ਘਰ ਦਾ ਹਾਲੇ ਤੱਕ ਕੁਨਕੈਸ਼ਨ ਨਹੀਂ ਕੱਟਿਆ ਗਿਆ ਹੈ ਭਾਵੇਂ ਸਿੱਧੂ ਵੱਲ ਇਨ੍ਹਾਂ ਜ਼ਿਆਦਾ ਬਿੱਲ ਬਕਾਇਆ ਹੈ।