Punjab

ਸੌਦਾ ਸਾਧ ਸਮੇਤ 10 ਪ੍ਰੇਮੀਆਂ ਖ਼ਿ ਲਾਫ਼ ਅਦਾ ਲਤ ਵਿੱਚ ਚ ਲਾਨ ਪੇਸ਼

‘ਦ ਖ਼ਾਲਸ ਬਿਊਰੋ : ਬੇਅ ਦਬੀ ਕਾਂ ਡ ਦੀ ਜਾਂਚ ਵਿੱਚ ਲਗੀ ਐਸਆਈਟੀ ਟੀਮ ਵੱਲੇਂ  ਇਲਾਕਾ ਮੈਜਿਸਟਰੇਟ ਦੀ ਅਦਾ ਲਤ ਵਿੱਚ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਸਮੇਤ 10 ਡੇਰਾ ਪ੍ਰੇਮੀ ਆਂ ਖਿਲਾ ਫ਼ ਚਲਾ ਨ ਪੇਸ਼ ਕਰ ਦਿਤਾ ਗਿਆ। ਇਹ ਮਾਮਲਾ 1 ਜੂਨ 2015 ਨੂੰ ਪਿੰਡ ਜਵਾਹਰ ਸਿੰਘ ਵਾਲਾ ਵਿੱਖੇ ਸਥਿਤ ਗੁਰਦੂਆਰਾ ਸਾਹਿਬ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋ ਰੀ ਕਰਨ ਦਾ ਸੀ ।

ਜਿਕਰਯੋਗ ਹੈ ਕਿ ਇਸ ਸੰਬੰਧ ਵਿੱਚ ਇੱਕ ਚਲਾਨ ਪਹਿਲਾਂ ਵੀ ਫਰੀਦਕੋਟ  ਅਦਾ ਲਤ ਵਿੱਚ ਪੇਸ਼ ਕੀਤਾ ਗਿਆ ਸੀ ਪਰ ਹਾਈ ਕੋਰਟ ਨੇ ਇਹ ਚਲਾਨ ਰੱ ਦ ਕਰਕੇ ਪੰਜਾਬ ਸਰਕਾਰ ਨੂੰ ਨਵੀਂ ਐਸਆਈਟੀ  ਬਣਾਉਣ ਦਾ ਨਿਰਦੇਸ਼ ਦਿਤਾ ਸੀ। ਆਈ ਜੀ  ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਵਿੱਚ ਬਣੀ ਇਸ ਨਵੀਂ ਟੀਮ ਨੇ ਇੱਕ ਸਾਲ ਦੀ ਪੜ ਤਾਲ ਮਗਰੋਂ ਆਪਣੀ ਰਿਪੋਰਟ ਵਿੱਚ   ਇਹ ਦਾਅਵਾ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋ ਰੀ ਕਰਨ ਦੀ ਸਾਜ਼ਿ ਸ਼ ਡੇਰੀ ਸਿਰਸਾ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਰੱਚੀ ਗਈ ਸੀ ਤੇ ਇਸ ਗੱਲ ਤੋਂ ਡੇਰਾ ਮੁਖੀ ਅਣਜਾਣ ਨਹੀਂ ਸੀ। ਡੇਰਾ ਮੁਖੀ ਤੋਂ ਇਲਾਵਾ ਪ੍ਰਦੀਪ ਕਲੇਰ,ਸੰਦੀਪ ਬਰੇਟਾ,ਹਰਸ਼ ਧੂਰੀ,ਸ਼ਕਤੀ ਸਿੰਘ,ਰਣਜੀਤ ਸਿੰਘ,ਨਿਸ਼ਾਨ ਸਿੰਘ,ਬਲਜੀਤ ਸਿੰਘ,ਸੁਖਜਿੰਦਰ ਸਿੰਘ,ਸੁਖਵਿੰਦਰ ਸਿੰਘ, ਰਣਦੀਪ ਸਿੰਘ ਅਤੇ ਮ੍ਰਿਤਕ ਮਹਿੰਦਰਪਾਲ ਸਿੰਘ ਦੇ ਨਾਮ ਇਸ ਚਲਾਨ ਵਿੱਚ ਸ਼ਾਮਿਲ ਹਨ।