India International Punjab

ਕਰਤਾਰਪੁਰ ਸਾਹਿਬ ਵਿਖੇ 74 ਸਾਲ ਬਾਅਦ ਮਿਲੇ ਵਿਛੜੇ ਭਰਾ

‘ਦ ਖ਼ਾਲਸ ਬਿਊਰੋ : ਸਰਕਾਰਾਂ ਨੇ ਪਾਈਆਂ ਵੰਡੀਆਂ ਪਰ ਗੁਰੂ ਨੇ ਮਿਲਾਇਆ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਖੋਲਣ ਦੌਰਾਨ ਦੋ ਭਰਾਂ 74 ਸਾਲ ਬਾਅਦ ਮਿਲੇ । ਉਹ ਇੱਕ ਦੂਜੇ ਨੂੰ ਜੱਫੀ ਪਾ ਕੇ ਭੁੱਵਾਂ ਮਾਰ ਰੋਏ। ਕਰਤਾਰਪੁਰ ਸਾਹਿਬ ਲਾਂਘੇ ਨੇ 74 ਸਾਲਾਂ ਬਾਅਦ ਪੰਜਾਬ ਦੀ ਸਰਹੱਦ ਤੋਂ ਪਾਰ ਦੋ ਬਜ਼ੁਰਗ ਭਰਾਵਾਂ ਨੂੰ ਦੁਬਾਰਾ ਮਿਲਾਇਆ ਹੈ। ਭਰਾ-ਮੁਹੰਮਦ ਸਿੱਦੀਕ ਅਤੇ ਮੁਹੰਮਦ ਹਬੀਬ ਉਰਫ਼ ਚੀਲਾ 1947 ਵਿਚ ਵੰਡ ਵੇਲੇ ਵੱਖ ਹੋ ਗਏ ਸਨ। ਮੁਹੰਮਦ ਸਿੱਦੀਕ ਪਾਕਿਸਤਾਨ ਦੇ ਫੈਸਲਾਬਾਦ ਦਾ ਵਸਨੀਕ ਹੈ, ਜਦਕਿ ਮੁਹੰਮਦ ਹਬੀਬ ਭਾਰਤ ਦੇ ਪੰਜਾਬ ਦਾ ਵਸਨੀਕ ਹੈ। ਦੋਵਾਂ ਭਰਾਵਾਂ ਨੇ ਕਰਤਾਰਪੁਰ ਲਾਂਘੇ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ, ਜਿਸ ਨੇ ਉਨ੍ਹਾਂ ਨੂੰ ਦੁਬਾਰਾ ਮਿਲਾਉਣ ਵਿੱਚ ਮਦਦ ਕੀਤੀ।